09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੋਬਾਈਲ ਵਿੰਗ ਅੰਮਿ੍ਤਸਰ ਨੇ ਟੈਕਸ ਚੋਰੀ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰਕੇ ਜ਼ੁਰਮਾਨਾ ਵਸੂਲਿਆ

ਸੰਕੇਤਿਕ ਤਸਵੀਰ | ਅਜੀਤ ਤਸਵੀਰ <br/> 18-07-2025
ਅੰਮਿ੍ਤਸਰ, 17 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਮੋਬਾਈਲ ਵਿੰਗ ਅੰਮਿ੍ਤਸਰ ਨੇ ਟੈਕਸ ਚੋਰੀ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰਕੇ ਜੁਰਮਾਨਾ ਵਸੂਲ ਕੀਤਾ ਹੈ | ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਈ. ਟੀ. ਓ. ਰਮਨ ਕੁਮਾਰ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਜਲੰਧਰ ਤੋਂ ਲੋਹੇ ਦੇ ਸਾਮਾਨ ਨਾਲ ਭਰੇ 4 ਵਾਹਨਾਂ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਇਨ੍ਹਾਂ ਵਾਹਨਾਂ 'ਚ ਭਰੇ ਲੋਹੇ ਦੇ ਸਾਮਾਨ ਦਾ ਚਾਲਕਾਂ ਕੋਲ ਬਿੱਲ ਮੌਜੂਦ ਨਹੀਂ ਸੀ, ਜਿਸ 'ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ 'ਤੇ ਕੁੱਲ 5 ਲੱਖ 95 ਹਜ਼ਾਰ ਰੁਪਏ ਦਾ ਜ਼ੁਰਮਾਨਾ ਵਸੂਲ ਕੀਤਾ ਹੈ | ਮੋਬਾਈਲ ਵਿੰਗ ਨੇ ਬਟਾਲਾ ਤੋਂ ਇਕ ਪ੍ਰਚੂਣ ਦੇ ਸਾਮਾਨ ਅਤੇ ਅੰਮਿ੍ਤਸਰ ਤੋਂ ਕਰਾਕਰੀ ਦੇ ਸਾਮਾਨ 'ਤੇ 2 ਲੱਖ 82 ਹਜ਼ਾਰ 500 ਰੁਪਏ ਦਾ ਜ਼ੁਰਮਾਨਾ ਵਸੂਲਿਆ ਹੈ | ਇਸ ਤੋਂ ਇਲਾਵਾ ਟੀਮ ਨੇ ਅੰਮਿ੍ਤਸਰ ਤੋਂ ਸਟੀਲ ਦੇ ਸਾਮਾਨ ਨਾਲ ਲੱਦੇ ਇਕ ਵਾਹਨ ਨੂੰ ਕਾਬੂ ਕੀਤਾ ਹੈ | ਜਾਂਚ ਕਰਨ 'ਤੇ ਸਾਮਾਨ ਦੇ ਬਿੱਲ 'ਚ ਭਾਰੀ ਹੇਰਫੇਰ ਪਾਇਆ ਗਿਆ ਸੀ, ਜਿਸ 'ਤੇ ਵਿਭਾਗ ਨੇ ਕਾਰਵਾਈ ਕਰਦੇ ਹੋਏ ਇਸ 'ਤੇ 2 ਲੱਖ 35 ਹਜ਼ਾਰ ਰੁਪਏ ਦਾ ਜ਼ੁਰਮਾਨਾ ਵਸੂਲਿਆ ਹੈ |

ਪਿਛਲੀ ਖ਼ਬਰ ਨਸ਼ਾ ਛੁਡਾਊ ਕੇਂਦਰ 'ਚ ਰਹਿ ਰਹੇ 24 ਲੜਕੇ-ਲੜਕੀਆਂ ਨੂੰ ਦਿੱਤੀ ਕਿੱਤਾਮੁਖੀ ਸਿਖਲਾਈ ਅਗਲੀ ਖ਼ਬਰ ਅਮਰੀਕਾ 'ਚ ਗਿ੍ਫਤਾਰ ਕੀਤੇ ਗੁਰਜੀਤ ਸਿੰਘ ਮੱਲ੍ਹੀ ਨਾਲ 'ਆਪ' ਦੇ ਵੱਡੇ ਆਗੂਆਂ ਦੇ ਹਨ ਸੰਬੰਧ- ਜੈ ਇੰਦਰ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।