09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਡੀ. ਏ. ਵੀ. ਸੀ. ਸੈ. ਸਕੂਲ ਦੇ ਖਿਡਾਰੀ ਵਿਸ਼ਾਲ ਦੀ ਨੈਸ਼ਨਲ ਰਗਬੀ ਕੈਂਪ ਲਈ ਚੋਣ <br/>

ਅਜੀਤ ਡੈਸਕ 18-07-2025
ਅੰਮਿ੍ਤਸਰ, 17 ਜੁਲਾਈ (ਗਗਨਦੀਪ ਸ਼ਰਮਾ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ, ਹਾਥੀ ਗੇਟ ਦੇ 12ਵੀਂ ਜਮਾਤ ਦੇ ਵਿਦਿਆਰਥੀ ਵਿਸ਼ਾਲ ਨੂੰ ਇੰਡੀਅਨ ਰਗਬੀ ਟੀਮ ਦੇ ਅੰਡਰ-18 ਵਰਗ ਦੇ ਨੈਸ਼ਨਲ ਕੈਂਪ 'ਚ ਭਾਰਤੀ ਟੀਮ ਲਈ ਚੁਣਿਆ ਗਿਆ ਹੈ | ਸਕੂਲ ਦੇ ਪਿ੍ੰਸੀਪਲ ਵਿਕਾਸ ਪਰਾਸ਼ਰ ਨੇ ਵਿਸ਼ਾਲ ਦੀ ਇਸ ਵੱਡੀ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ 'ਚੋਂ ਚੁਣੇ ਗਏ ਦੋ ਖਿਡਾਰੀਆਂ 'ਚ ਇਕ ਸਾਡੇ ਸਕੂਲ ਦਾ ਹੈ, ਜੋ ਇਸ ਪ੍ਰਾਪਤੀ ਨੂੰ ਹੋਰ ਵੀ ਖਾਸ ਬਣਾਉਂਦਾ ਹੈ | ਉਨ੍ਹਾਂ ਇੰਚਾਰਜ ਦੀਪਕ ਸ਼ੂਰ, ਕੋਚ ਪਰਵਿੰਦਰ ਕੁਮਾਰ, ਡੀ. ਪੀ. ਈ. ਰਣਜੀਤ ਸਿੰਘ ਅਤੇ ਸਾਰੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਜਦੋਂਕਿ ਵਾਈਸ ਪਿ੍ੰਸੀਪਲ ਰਾਜੇਸ਼ ਸ਼ਰਮਾ ਨੇ ਵਿਸ਼ਾਲ ਨੂੰ ਇਸ ਰਾਸ਼ਟਰੀ ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਇਲਾਵਾ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ ਅਤੇ ਮੈਨੇਜਰ ਡਾ. ਨੀਲਮ ਕਾਮਰਾ ਨੇ ਵੀ ਵਿਸ਼ਾਲ ਨੂੰ ਇਸ ਕੌਮੀ ਪੱਧਰ ਦੇ ਕੈਂਪ ਲਈ ਚੁਣੇ ਜਾਣ 'ਤੇ ਵਧਾਈ ਦਿੱਤੀ |

ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਕਣ ਲਈ ਗਠਿਤ ਹੋਵੇਗੀ ਪਰਾਲੀ ਪ੍ਰੋਟਕਸ਼ਨ ਫੋਰਸ <br/> ਅਗਲੀ ਖ਼ਬਰ ਨਸ਼ਾ ਛੁਡਾਊ ਕੇਂਦਰ 'ਚ ਰਹਿ ਰਹੇ 24 ਲੜਕੇ-ਲੜਕੀਆਂ ਨੂੰ ਦਿੱਤੀ ਕਿੱਤਾਮੁਖੀ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।