ਅਬੋਹਰ, 19 ਨਵੰਬਰ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਦੀ ਪਿ੍ੰਸੀਪਲ ਸ਼੍ਰੀਮਤੀ ਨਵਨੀਤ ਦੇਵਗਨ ਨੇ ਬੀਤੇ ਦਿਨੀਂ ਡੱਬਵਾਲੀ ਦੇ ਨੇੜੇ ਬੀ.ਐਮ.ਮਾਡਲ ਸੀਨੀਅਰ ਸੈਕੰਡਰੀ ਸਕੂਲ, ਮੰਡੀ ਕਿੱਲਿ੍ਹਆਂਵਾਲੀ ਵਿਖੇ ਆਯੋਜਿਤ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀ ਵਰਕਸ਼ਾਪ ਵਿਚ ਇਕ ਰਿਸੋਰਸ ਪਰਸਨ ਵਜੋਂ ਹਿੱਸਾ ਲੈ ਕੇ ਸਕੂਲ ਦੀ ਸਾਖ ਨੂੰ ਵਧਾਇਆ | ਹੈਪੀ ਕਲਾਸ-ਰੂਮ ਥੀਮ 'ਤੇ ਆਧਾਰਿਤ ਇਸ ਵਰਕਸ਼ਾਪ ਵਿਚ ਉਸ ਨੇ ਅਧਿਆਪਕ ਭਾਈਚਾਰੇ ਨੂੰ ਵਿੱਦਿਅਕ ਵਾਤਾਵਰਨ ਬਾਰੇ ਜਾਣਕਾਰੀ ਦਿੱਤੀ ਜੋ ਕਲਾਸ-ਰੂਮ ਵਿਚ ਖ਼ੁਸ਼ੀ, ਪਿਆਰ, ਸਹਿਯੋਗ ਅਤੇ ਉਤਸ਼ਾਹ ਨੂੰ ਉਤਸ਼ਾਹਿਤ ਕਰਦਾ ਹੈ | ਆਪਣੇ ਸੰਬੋਧਨ ਵਿਚ ਸ਼੍ਰੀਮਤੀ ਦੇਵਗਨ ਨੇ ਕਿਹਾ ਕਿ ਸੀ.ਬੀ.ਐਸ ਈ ਰਿਸੋਰਸ ਪਰਸਨ ਵਜੋਂ ਸੇਵਾ ਕਰਨਾ ਇਕ ਬਹੁਤ ਵੱਡਾ ਸਨਮਾਨ ਹੈ | ਇਕ ਖ਼ੁਸ਼ਹਾਲ ਕਲਾਸ-ਰੂਮ ਉਹ ਹੁੰਦਾ ਹੈ ਜਿੱਥੇ ਸਿੱਖਣਾ ਇਕ ਬੋਝ ਦੀ ਬਜਾਏ ਇਕ ਅਨੰਦਮਈ ਪ੍ਰਕਿਰਿਆ ਬਣ ਜਾਂਦਾ ਹੈ | ਸਕੂਲ ਡਾਇਰੈਕਟਰ ਸੁਖਵਿੰਦਰ ਪਾਲ ਨੇ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਪਿ੍ੰਸੀਪਲ ਨਵਨੀਤ ਦੇਵਗਨ ਹਮੇਸ਼ਾ ਗੁਣਵੱਤਾ ਵਾਲੀ ਸਿੱਖਿਆ ਅਤੇ ਨਵੀਨਤਾਕਾਰੀ ਸਿੱਖਿਆ ਵਿਧੀਆਂ ਲਈ ਸਮਰਪਿਤ ਰਹੀ ਹੈ | ਸੀ.ਬੀ.ਐੱਸ.ਈ ਵਰਕਸ਼ਾਪ ਵਿਚ ਇਕ ਸਰੋਤ ਵਿਅਕਤੀ ਵਜੋਂ ਉਨ੍ਹਾਂ ਦਾ ਯੋਗਦਾਨ ਪੂਰੇ ਖੇਤਰ ਦੇ ਅਧਿਆਪਕਾਂ ਲਈ ਪ੍ਰੇਰਨਾ ਸਰੋਤ ਹੈ |