18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਪਿੰਡ ਗੂੜ੍ਹਾ ਖ਼ੁਰਦ ਨਹਿਰ ਦੀ ਪੱਟੜੀ ਕਿਨਾਰੇ ਖੁੱਲ੍ਹੀ ਸੈਨਿਕ ਅਕੈਡਮੀ ਜ਼ਰੂਰੀ ਸ਼ਰਤਾਂ ਤੇ ਨਿਯਮਾਂ ਨੂੰ ਨਹੀਂ ਕਰ ਰਹੀ ਪੂਰੀ

ਅਜੀਤ ਡੈਸਕ 20-11-2025
ਮਾਧੋਪੁਰ, 19 ਨਵੰਬਰ (ਮਹਿਰਾ)- ਮਾਧੋਪੁਰ ਖੇਤਰ ਦੇ ਪਿੰਡ ਗੂੜ੍ਹਾ ਖ਼ੁਰਦ ਨਹਿਰ ਦੀ ਪੱਟੜੀ ਕਿਨਾਰੇ ਖੁੱਲ੍ਹੀ ਸੈਨਿਕ ਅਕੈਡਮੀ ਜ਼ਰੂਰੀ ਸ਼ਰਤਾਂ ਨੂੰ ਪੂਰਾ ਕੀਤੇ ਬਿਨਾਂ ਹੀ ਚੱਲ ਰਹੀ ਹੈ | ਜਾਣਕਾਰੀ ਅਨੁਸਾਰ ਮਾਧੋਪੁਰ ਆਰਮੀ ਸੈਨਾ ਦੀ ਯੂਨਿਟ ਦੀ ਪਿਛਲੀ ਸਾਈਡ ਪਿੰਡ ਗੂੜ੍ਹਾ ਖ਼ੁਰਦ ਨੇੜੇ ਨਹਿਰ ਦੀ ਪੱਟੜੀ ਕਿਨਾਰੇ ਨੌਜਵਾਨਾਂ ਨੂੰ ਸੈਨਾ ਵਿਚ ਭਰਤੀ ਹੋਣ ਲਈ ਤਿਆਰ ਕਰਨ ਲਈ ਟ੍ਰੇਨਿੰਗ ਅਕੈਡਮੀ ਚੱਲ ਰਹੀ ਹੈ, ਜੋ ਕਿ ਸੈਨਾ ਟ੍ਰੇਨਿੰਗ ਅਕੈਡਮੀ ਚਲਾਉਣ ਲਈ ਮੁਲਭੂਤ ਸੁਵਿਧਾਵਾਂ ਲਾਜ਼ਮੀ ਹੋਣੀਆਂ ਚਾਹੀਦੀਆਂ ਹੁੰਦੀਆਂ ਹਨ, ਜਿਵੇਂ ਕਿ ਅਕੈਡਮੀ ਵਿਚ ਚੰਗੀ ਗਰਾਊਾਡ, ਸੀ.ਸੀ.ਟੀ.ਵੀ. ਕੈਮਰੇ, ਡਾਕਟਰੀ ਸੁਵਿਧਾ, ਸਾਫ਼ ਸੁਥਰਾ ਵਾਤਾਵਰਨ, ਸੁਰੱਖਿਅਤ ਟ੍ਰੇਨਿੰਗ ਖੇਤਰ ਅਤੇ ਚੰਗਾ ਤੇ ਸੁਰੱਖਿਅਤ ਦੌੜ ਟਰੈਕ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ ਪਰ ਇਸ ਅਕੈਡਮੀ ਵਿਚ ਅਜਿਹੀ ਇਕ ਅੱਧੀ ਸੁਵਿਧਾ ਨੂੰ ਛੱਡ ਕੇ ਕੋਈ ਵੀ ਸੁਵਿਧਾ ਉਪਲੱਬਧ ਨਹੀਂ ਹੈ | ਦੱਸ ਦੇਈਏ ਕਿ ਜਿੱਥੇ ਵਿਦਿਆਰਥੀਆਂ ਨੂੰ ਦੌੜਾਇਆ ਜਾਂਦਾ ਹੈ, ਉਹ ਜਗ੍ਹਾ ਬਿਲਕੁਲ ਵੀ ਚੰਗੀ ਨਹੀਂ ਤੇ ਨਾ ਹੀ ਇਹ ਜੰਗਲੀ ਜਾਨਵਰਾਂ ਜਾਂ ਕਿਸੇ ਹੋਰ ਪੱਖੋਂ ਸੁਰੱਖਿਅਤ ਹੈ ਜਿਸ ਕਾਰਨ ਉਨ੍ਹਾਂ ਵਿਦਿਆਰਥੀਆਂ ਦੀ ਜਾਨ-ਮਾਲ ਦੀ ਸੁਰੱਖਿਆ ਰੱਬ ਭਰੋਸੇ ਹੈ | ਜ਼ਿਕਰਯੋਗ ਇਹ ਹੈ ਕਿ ਉਕਤ ਅਕੈਡਮੀ ਚਾਲਕਾਂ ਵਲੋਂ ਨਾ ਤਾਂ ਕੋਈ ਕਿਸੇ ਤਰ੍ਹਾਂ ਦਾ ਅਕੈਡਮੀ ਬੋਰਡਾਂ 'ਤੇ ਲਾਇਸੈਂਸ ਨੰਬਰ ਜਾਂ ਜੀ.ਐੱਸ.ਟੀ. ਨੰਬਰ ਲਿਖਿਆ ਗਿਆ ਹੈ ਜਿਸ ਨੂੰ ਦੇਖ ਕੇ ਪਤਾ ਲੱਗ ਸਕੇ ਕਿ ਉਕਤ ਅਕੈਡਮੀ ਸਰਕਾਰ ਨਾਲ ਰਜਿਸਟਰਡ ਹੈ ਜਾਂ ਨਹੀਂ | ਪਿੰਡ ਵਾਸੀ ਤੇ ਖੇਤਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਅਕੈਡਮੀ ਚਲਾਉਣ ਵਾਲੇ ਚਾਲਕਾਂ ਤੇ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਦੀ ਚੰਗੀ ਤਰ੍ਹਾਂ ਨਾਲ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਜੋ ਇਲਾਕੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰਾਂ ਵੱਲੋਂ ਇਲਾਕੇ ਜਾਂ ਨੇੜੇ ਸੈਨਾ ਦੇ ਖੇਤਰ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ | ਉੱਥੇ ਹੀ ਅਕੈਡਮੀ ਚਾਲਕਾਂ ਨੂੰ ਪ੍ਰਸ਼ਾਸਨ ਨੂੰ ਚੈੱਕ ਕਰਨ ਉਪਰੰਤ ਇਕ ਸੈਨਾ ਟ੍ਰੇਨਿੰਗ ਅਕੈਡਮੀ ਨੂੰ ਚਲਾਉਣ ਲਈ ਜੋ ਜ਼ਰੂਰੀ ਸ਼ਰਤਾਂ ਨਿਯਮ ਹੁੰਦੇ ਹਨ, ਉਨਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ |
ਪਿਛਲੀ ਖ਼ਬਰ 13 ਦਸੰਬਰ ਨੂੰ ਲਗਾਈ ਜਾਏਗੀ ਨੈਸ਼ਨਲ ਲੋਕ ਅਦਾਲਤ-ਸੀ.ਜੇ.ਐਮ. ਅਗਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੀ ਪਿ੍ੰਸੀਪਲ ਨਵਨੀਤ ਦੇਵਗਨ ਨੇ ਵਰਕਸ਼ਾਪ ਦੌਰਾਨ ਕੀਤੇ ਤਜਰਬੇ ਸਾਂਝੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।