26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਰਾਜਸਥਾਨ ਤੋਂ ਸੀ.ਪੀ.ਆਈ.ਐਮ. ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਮੇਟੀ ਮੈਂਬਰਾਂ ਨੇ ਹੜ੍ਹ ਪ੍ਰਭਾਵਿਤ ਪਿੰਡ ਰੇਤੇ ਵਾਲੀ ਵਿਖੇ ਅਪਾਹਜ ਤੇ ਬਿਮਾਰ ਲੋਕਾਂ ਨੂੰ ਵੰਡੀ ਨਗਦ ਰਾਸ਼ੀ

ਅਜੀਤ ਡੈਸਕ 08-11-2025
ਫ਼ਾਜ਼ਿਲਕਾ, 7 ਨਵੰਬਰ (ਦਵਿੰਦਰ ਪਾਲ ਸਿੰਘ)-ਬਾਰਡਰ ਦੇ ਹੜ੍ਹ ਪ੍ਰਭਾਵਿਤ ਪਿੰਡ ਰੇਤੇ ਵਾਲੀ ਵਿਖੇ ਹੜ੍ਹ ਪੀੜਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਭਾਦਰਾ ਹਲਕੇ ਦੇ (ਹਨੂਮਾਨਗੜ੍ਹ ਰਾਜਸਥਾਨ) ਤੋ ਸੀ.ਪੀ.ਆਈ.ਐਮ ਦੇ ਸਾਬਕਾ ਵਿਧਾਇਕ ਕਾਮਰੇਡ ਬਲਵਾਨ ਪੂਨੀਆ ਨੇ ਆਪਣੀ ਟੀਮ ਦੇ ਸਾਥੀ ਹੁਸ਼ਿਆਰ ਸਿੰਘ ਪੂਨੀਆ ਸਾਬਕਾ ਪੰਚਾਇਤ ਸੰਮਤੀ ਮੈਂਬਰ, ਰਣਬੀਰ ਪੂਨੀਆ, ਸੂਬੇ ਸਿੰਘ ਥੋਰੀ, ਰੋਹਤਾਸ਼ ਸੋਲੰਕੀ ਨਿਨਾਣਾ, ਕਿ੍ਸ਼ਨ ਥੋਲ ਮੱਲਖੇੜਾ, ਸੁਰਿੰਦਰ ਪੂਨੀਆ ਮੱਲਖੇੜਾ, ਪਵਨ ਪੂਨੀਆ ਮੱਲਖੇੜਾ, ਹਰਕਿ੍ਸ਼ਨ ਭਾਕਰ ਮੱਲਖੇੜਾ, ਰਾਜ ਕੁਮਾਰ ਬੇਰੜ ਢਿਲਕੀ ਜਾਰਾਨ ਦਾ ਇੱਥੇ ਫ਼ਾਜ਼ਿਲਕਾ ਵਿਖੇ ਆਉਣ 'ਤੇ ਸੀ.ਪੀ.ਆਈ.ਐਮ ਫ਼ਾਜ਼ਿਲਕਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕਾਲੂ ਰਾਮ ਪੰਜਾਵਾ, ਜ਼ਿਲ੍ਹਾ ਸਕੱਤਰੇਤ ਮੈਂਬਰ ਕਾਮਰੇਡ ਹਰਭਜਨ ਸਿੰਘ ਖੁੰਗਰ, ਜ਼ਿਲ੍ਹਾ ਕਮੇਟੀ ਮੈਂਬਰ ਅਤੇ ਸਾਬਕਾ ਸਰਪੰਚ ਮੋਹਨ ਲਾਲ ਪੈਚਾਂ ਵਾਲੀ, ਕਾਮਰੇਡ ਗੁਰਮੀਤ ਸਿੰਘ, ਕਾਮਰੇਡ ਝੰਡਾ ਸਿੰਘ, ਕਾਮਰੇਡ ਹਰਪਾਲ ਸਿੰਘ 'ਤੇ ਤਹਿਸੀਲ ਕਮੇਟੀ ਮੈਂਬਰ ਕਾਮਰੇਡ ਮੇਜਰ ਸਿੰਘ, ਕਾਮਰੇਡ ਹਰੀਸ਼ ਚੰਦਰ ਕੰਬੋਜ, ਕਾਮਰੇਡ ਜੋਗਿੰਦਰ ਸਿੰਘ ਤੇ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਫ਼ਾਜ਼ਿਲਕਾ ਦੇ ਸਕੱਤਰ ਪ੍ਰੇਮ ਕੁਮਾਰ , ਸੁਭਾਸ਼ ਚੰਦਰ ਸ਼ਰਮਾ ਵਲੋ ਨਿੱਘਾ ਸਵਾਗਤ ਕੀਤਾ ਗਿਆ | ਇਸ ਤੋ ਬਾਅਦ ਕਾਮਰੇਡ ਬਲਵਾਨ ਪੂਨੀਆ ਸਾਬਕਾ ਵਿਧਾਇਕ ਵਲੋ ਆਪਣੀ ਟੀਮ ਦੇ ਸਾਥੀਆ ਨਾਲ ਅਤੇ ਸੀ.ਪੀ.ਐਮ ਫ਼ਾਜ਼ਿਲਕਾ ਦੇ ਜ਼ਿਲ੍ਹਾ ਸਕੱਤਰ ਅਤੇ ਜ਼ਿਲ੍ਹਾ ਕਮੇਟੀ ਮੈਂਬਰਾਂ/ਤਹਿਸੀਲ ਕਮੇਟੀ ਮੈਂਬਰਾਂ ਦੇ ਨਾਲ ਪਿੰਡ ਰੇਤੇ ਵਾਲੀ ਦਾ ਦੌਰਾ ਕੀਤਾ ਗਿਆ | ਕਾਮਰੇਡ ਬਲਵਾਨ ਪੂਨੀਆ ਸਾਬਕਾ ਐਮ ਐਲ ਏ ਨੇ ਇੱਥੇ ਪਿੰਡ ਦੇ ਕੁੱਝ ਲੋਕਾਂ ਦੇ ਘਰਾਂ ਵਿਚ ਅੰਗਹੀਣ ਪੀੜਤ ਲੋਕਾਂ ਨੂੰ ਮਿਲੇ ਤੇ ਹੋਰ ਬਿਮਾਰੀਆਂ ਤੋ ਪੀੜਤ ਲੋਕਾਂ ਦਾ ਦੁੱਖ ਜਾਣਿਆ ਉਨ੍ਹਾਂ ਨੇ ਮੌਕੇ ਤੇ ਅੰਗਹੀਣ ਵਿਅਕਤੀਆਂ ਤੇ ਕੈਂਸਰ ਦੇ ਮਰੀਜ਼ ਅਤੇ ਹੋਰ ਗੰਭੀਰ ਬਿਮਾਰੀ ਤੋ ਪੀੜਤਾਂ ਨੂੰ ਨੂੰ ਪੰਜ-ਪੰਜ ਹਜ਼ਾਰ ਰੁਪਏ ਦੀ ਰਕਮ ਨਗਦ ਸਹਾਇਤਾ ਪ੍ਰਦਾਨ ਕੀਤੀ | ਕਾਮਰੇਡ ਬਲਵਾਨ ਪੂਨੀਆ ਨੇ ਇੱਥੇ ਪਿੰਡ ਦੇ ਹੜ੍ਹ ਪੀੜਤ ਲੋਕਾਂ ਨੂੰ ਖ਼ਰਾਬ ਹੋਈਆ ਫ਼ਸਲਾਂ ਦੇ ਮੁਆਵਜ਼ਾ ਮਿਲਣ ਬਾਰੇ ਪੁੱਛਿਆ ਤਾਂ ਲੋਕਾਂ ਨੇ ਦੱਸਿਆ ਕਿ ਸਰਕਾਰ ਤੋ ਅਜੇ ਤਕ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ | ਇਸ ਤੋ ਬਾਅਦ ਕਾਮਰੇਡ ਬਲਵਾਨ ਪੂਨੀਆ ਤੇ ਉਨ੍ਹਾਂ ਦੀ ਟੀਮ ਵਲੋ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਇਕੱਤਰ ਹੋਏ ਲੋਕਾਂ ਦੀਆ ਤਕਲੀਫ਼ਾਂ ਤੋ ਜਾਣੂ ਹੰੁਦਿਆਂ ਪਿੰਡ ਦੇ ਗ਼ਰੀਬ ਲੋਕਾਂ ਨੂੰ ਇੱਥੇ ਕੁਲ ਦੋ ਲੱਖ ਇਕਾਠ ਹਜ਼ਾਰ 2,61000/- ਰੁਪਏ ਦੀ ਰਕਮ ਨਗਦ ਰੂਪ ਵਿਚ ਤਕਸੀਮ ਕੀਤੀ | ਇੱਥੇ ਉਨ੍ਹਾਂ ਨੇ 150 ਦੇ ਕਰੀਬ ਗ਼ਰੀਬ ਮਜ਼ਦੂਰ ਲੋਕਾਂ ਨੂੰ ਇਕ ਹਜ਼ਾਰ ਤੋ ਤਿੰਨ ਹਜ਼ਾਰ ਤਕ ਦੀ ਰਕਮ ਨਗਦ ਰੂਪ ਵਿਚ ਵੰਡੀ | ਉਨ੍ਹਾਂ ਨੇ ਕਿਹਾ ਕਿ ਇਹ ਰਕਮ ਉਹ ਆਪਣੇ ਪਿੰਡ ਮੱਲਖੇੜਾ ਦੇ ਲੋਕਾਂ ਤੋ (ਰਾਜਸਥਾਨ) ਤੋ ਆਪਣੀ ਟੀਮ ਦੇ ਸਾਥੀਆ ਨਾਲ ਇਕੱਤਰ ਕੀਤੀ ਗਈ ਰਕਮ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਲਈ ਲੈ ਕੇ ਆਏ ਸੀ ਤੇ ਮਨੁੱਖਤਾ ਦੀ ਸੇਵਾ ਦਾ ਇਹ ਇਕ ਛੋਟਾ ਜਿਹਾ ਉਪਰਾਲਾ ਹੈ 'ਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਪਾਰਟੀ ਸੀ ਪੀ ਆਈ ਐਮ ਹੋਰ ਯਤਨ ਜਾਰੀ ਰੱਖੇਗੀ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡ ਦੇ ਲੋਕਾਂ ਦੀਆ ਹਾਲਤਾ ਬਹੁਤ ਦਰਦਨਾਕ ਹਨ ਤੇ ਪੰਜਾਬ ਤੇ ਕੇਂਦਰ ਸਰਕਾਰ ਉਨ੍ਹਾਂ ਦੀਆ ਖ਼ਰਾਬ ਫ਼ਸਲਾਂ ਦਾ ਮੁਆਵਜ਼ਾ ਜਲਦ ਦੇਵੇ ਕਾਮਰੇਡ ਪੂਨੀਆ ਨੇ ਫ਼ਾਜ਼ਿਲਕਾ ਸੀ.ਪੀ.ਐਮ ਜ਼ਿਲ੍ਹਾ ਕਮੇਟੀ ਮੈਂਬਰਾਂ ਦਾ ਸਹਿਯੋਗ ਕਰਨ ਤੇ ਵਧੀਆ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਸੀ.ਪੀ.ਆਈ.ਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕਾਲੂ ਰਾਮ ਪੰਜਾਵਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋ ਕੀਤਾ ਗਿਆ ਛੋਟਾ ਜਿਹਾ ਉਪਰਾਲਾ ਹੈ 'ਤੇ ਸਰਕਾਰਾਂ ਦਾ ਕੰਮ ਵੋਟਾਂ ਲੈਣਾ ਨਹੀਂ ਹੁੰਦਾ ਉਨ੍ਹਾਂ ਦੀ ਦੁੱਖ ਦੀ ਘੜੀ ਵਿਚ ਹਰ ਪੱਖੋਂ ਸਹਾਇਤਾ ਕਰਨੀ ਵੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ | ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਹੋਏ ਨੁਕਸਾਨ ਦੀ ਜਲਦ ਭਰਪਾਈ ਕਰੇ |
ਪਿਛਲੀ ਖ਼ਬਰ 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਨੇ ਫੂਕੀਆਂ ਵਿਭਾਗ ਵਲੋਂ ਜਾਰੀ ਪੱਤਰ ਦੀਆਂ ਕਾਪੀਆਂ ਅਗਲੀ ਖ਼ਬਰ ਪ੍ਰੋਜੈਕਟ ਬਿਜ਼ਨਸ ਬਲਾਸਟਰ ਦੌਰਾਨ ਮਾਰਕੀਟ ਸਰਵੇ ਸੰਬੰਧੀ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।