ਬੱਲੂਆਣਾ, 7 ਨਵੰਬਰ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਹਦਾਇਤਾਂ ਮੁਤਾਬਿਕ ਪ੍ਰੋਜੈਕਟ ਬਿਜ਼ਨਸ ਬਲਾਸਟਰ ਦੌਰਾਨ ਮਾਰਕੀਟ ਸਰਵੇ ਸੰਬੰਧੀ ਸੈਮੀਨਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਵਿਖੇ ਪਿ੍ੰਸੀਪਲ ਮੈਡਮ ਦੀਪਿਕਾ ਠਾਕੁਰ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਵਿਚ ਗਿਆਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ | ਇਸ ਸਰਵੇ ਵਿਚ ਬਿਜ਼ਨਸ ਬਲਾਸਟਰ ਪ੍ਰੋਜੈਕਟ ਦੀਆਂ ਚਾਰ ਟੀਮਾਂ ਸਟਾਰ ਬੁਟੀਕ, ਵਿਰਾਸਤ ਪੰਜਾਬ, ਹੋਮ ਡੈਕਰ ਅਤੇ ਫਰੈਸ ਜੂਸ ਕਾਰਨਰ ਨੇ ਪਿੰਡ ਵਿਚ ਹੀ ਆਪਣਾ ਰੁਜ਼ਗਾਰ ਚਲਾ ਰਹੇ ਦਲੀਪ ਕੁਮਾਰ ਅਤੇ ਗੀਤਾ ਦੇਵੀ ਨਾਲ ਡੰੁਘਾਈ ਨਾਲ ਗੱਲਬਾਤ ਕੀਤੀ | ਇਸ ਸਮੇਂ ਗਿਆਰ੍ਹਵੀਂ ਜਮਾਤ ਦੀ ਇੰਚਾਰਜ ਕਿਰਨਜੀਤ ਕੌਰ ਅਤੇ ਮੈਡਮ ਪਰਮਜੀਤ ਕੌਰ ਵੀ ਹਾਜ਼ਰ ਰਹੇ |