25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਜਲਾਲਾਬਾਦ ਵਿਖੇ 1 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਪਾਰੀਆਂ ਦੇ ਨਾਲ ਕਰਨਗੇ ਬੈਠਕ -ਰਮਿੰਦਰ ਆਵਲਾ

ਮੰਡੀ ਅਰਨੀਵਾਲਾ, 25 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-1 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਜਲਾਲਾਬਾਦ ਵਿਖੇ ਵਪਾਰੀਆਂ ਦੀ ਕੀਤੀ ਜਾ ਰਹੀ ਮਿਲਣੀ ਨੂੰ ਲੈ ਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਅਰਨੀਵਾਲਾ ਵਿਚ ਵੱਖ ਵੱਖ ਵਪਾਰਕ ਜਥੇਬੰਦੀਆਂ ਦੇ ਨਾਲ ਇਕ ਮੀਟਿੰਗ ਕੀਤੀ। ਸਾਬਕਾ ਵਿਧਾਇਕ ਆਵਲਾ ਨੇ ਕਿਹਾ ਕਿ ਸੂਬੇ ਦੀ ਤਰੱਕੀ ਵਿਚ ਵਪਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ।

ਅਰਨੀਵਾਲਾ ਵਿਚ ਰਮਿੰਦਰ ਆਵਲਾ ਦਾ ਸਨਮਾਨ ਕਰਦੇ ਹੋਏ ਅਕਾਲੀ ਵਰਕਰ ਅਤੇ ਆਗੂ। ਤਸਵੀਰ-ਨਿਸ਼ਾਨ ਸਿੰਘ ਮੋਹਲ਼ਾ 26-11-2026
ਮੰਡੀ ਅਰਨੀਵਾਲਾ, 25 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-1 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਜਲਾਲਾਬਾਦ ਵਿਖੇ ਵਪਾਰੀਆਂ ਦੀ ਕੀਤੀ ਜਾ ਰਹੀ ਮਿਲਣੀ ਨੂੰ ਲੈ ਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਅਰਨੀਵਾਲਾ ਵਿਚ ਵੱਖ ਵੱਖ ਵਪਾਰਕ ਜਥੇਬੰਦੀਆਂ ਦੇ ਨਾਲ ਇਕ ਮੀਟਿੰਗ ਕੀਤੀ। ਸਾਬਕਾ ਵਿਧਾਇਕ ਆਵਲਾ ਨੇ ਕਿਹਾ ਕਿ ਸੂਬੇ ਦੀ ਤਰੱਕੀ ਵਿਚ ਵਪਾਰੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਜਲਾਲਾਬਾਦ ਹਲਕੇ ਵਿਚ ਵੱਖ-ਵੱਖ ਭਾਈਚਾਰੇ ਦੇ ਲੋਕ ਵਪਾਰ ਕਰਦੇ ਹਨ। ਵਪਾਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵਪਾਰੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ। ਅੱਜ ਸੂਬੇ ਵਿਚ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵਿਜ਼ਨ ਪੰਜਾਬ ਦੇ ਲਈ ਬਹੁਤ ਵੱਡਾ ਹੈ ਅਤੇ ਉਹ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਮੁੜ ਤੋਰਨ ਦੇ ਲਈ ਵਪਾਰੀਆਂ ਦੇ ਨਾਲ ਬੈਠ ਕੇ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਅਕਾਲੀ ਦਲ ਭਾਜਪਾ ਗੱਠਜੋੜ ਸਰਕਾਰ ਆਉਣ ਤੇ ਹੱਲ ਕੀਤਾ ਜਾਵੇਗਾ ਅਤੇ ਸੂਬੇ ਨੂੰ ਮੁੜ ਤੋਂ ਤਰੱਕੀ ਦੀ ਲੀਹਾਂ ਤੇ ਲਿਆਂਦਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਅਰਨੀਵਾਲਾ ਜ਼ੈਲ ਇੰਚਾਰਜ ਲਿੰਕਨ ਮਲਹੋਤਰਾ, ਹਰਜੀਤ ਸਿੰਘ ਹੀਰਾ ਸੰਧੂ, ਨਿਸ਼ਾਨ ਸਿੰਘ ਨੰਬਰਦਾਰ, ਸੁਖਦੇਵ ਸਿੰਘ ਠੇਠੀ ਸਾਬਕਾ ਪ੍ਰਧਾਨ, ਐਸ.ਪੀ ਬਜਾਜ ਸਰਕਲ ਪ੍ਰਧਾਨ ਸ਼ਹਿਰੀ, ਬਲਜਿੰਦਰ ਸਿੰਘ ਐਮ.ਸੀ, ਕਰਨ ਕੰਬੋਜ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਹੰਸ ਰਾਜ ਪ੍ਰਧਾਨ ਬੀ.ਸੀ ਵਿੰਗ, ਪ੍ਰਗਟ ਸਿੰਘ ਢਿੱਲੋਂ, ਭੀਮ ਸੈਨ ਬਤਰਾ, ਬਲਜੀਤ ਕੌਰ ਸਾਬਕਾ ਐਮ.ਸੀ, ਵਿੰਕਲ ਬਤਰਾ, ਇਕਬਾਲ ਬਰਾੜ , ਰਾਜ ਕੁਮਾਰ ਸਰਪੰਚ ਡੱਬ ਵਾਲਾ ਕਲਾ, ਬਾਬਾ ਸੋਹਣ ਸਿੰਘ , ਕਿੰਦਰ ਕਬੱਡੀ ਵਾਲਾ, ਗੁਰਦੀਪ ਸਿੰਘ ਸਾਬਕਾ ਸਰਪੰਚ , ਜਰਨੈਲ ਸਿੰਘ ਸੰਧੂ, ਗੁਰਦੇਸ਼ ਸਿੰਘ , ਦਿਆਲ ਸਿੰਘ, ਸੁਖਦੇਵ ਸਿੰਘ ਸੁੱਖਾ, ਸ਼ੇਰਾ ਸੰਧੂ ਗੁਰਪ੍ਰੀਤ ਸਿੰਘ ਸੰਧੂ, ਪਿਆਰਾ ਸਿੰਘ, ਭੁਪਿੰਦਰ ਸਿੰਘ, ਗਗਨ ਬੰਨਾਵਾਲਾ, ਪ੍ਰੇਮ ਕੁਮਾਰ ਭੱਲਾ, ਹਰਜਿੰਦਰ ਸਿੰਘ, ਮਨਜੀਤ ਕੁਮਾਰ, ਗੁਰਵਕੀਲ ਸਿੰਘ ਮਾਨ ਅਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਲੋਕਾਂ ਦੀ ਆਵਾਜ਼ ਬਣ ਕੇ ਉੱਭਰਿਆ : ਹਰਪਾਲ ਸਿੰਘ ਸੰਧੂ ਗੱਠਜੋੜ ਬਹਾਲ ਹੋਣ ਨਾਲ ਵਰਕਰਾਂ ਵਿਚ ਨਵਾਂ... ਅਗਲੀ ਖ਼ਬਰ ਰਾਮਗੜ੍ਹੀਆ ਸੇਵਾ ਸੁਸਾਇਟੀ ਵਲੋਂ ਕੁਸ਼ਟ ਆਸ਼ਰਮ ਅਤੇ ਜ਼ਾਮਨੀ ਸਾਹਿਬ ਵਿਖੇ ਕੰਬਲਾਂ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।