21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਅਬੋਹਰ ਦੀ ਜੰਮਪਲ ਕਨੀਕਾ ਸਚਦੇਵਾ ਡਿਪਟੀ ਐਡਵੋਕੇਟ ਜਰਨਲ ਹਰਿਆਣਾ ਨਿਯੁਕਤ

ਅਜੀਤ ਡੈਸਕ 20-07-2025
ਅਬੋਹਰ, 19 ਜੁਲਾਈ (ਸੁਖਜੀਤ ਸਿੰਘ ਬਰਾੜ)-ਸਥਾਨਕ ਸ਼ਹਿਰ ਦੀ ਜੰਮਪਲ ਅਤੇ ਗਿਆਨ ਸਿਨੇਮਾ ਦੇ ਮਾਲਕ ਜੱਜ ਸੰਜੇ ਸਚਦੇਵਾ ਦੀ ਧੀ ਕਨੀਕਾ ਸਚਦੇਵਾ ਨੂੰ ਹਰਿਆਣਾ ਸਰਕਾਰ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਡਿਪਟੀ ਜਰਨਲ ਨਿਯੁਕਤ ਕੀਤਾ ਗਿਆ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਹੋਣਹਾਰ ਕਨੀਕਾ ਸਚਦੇਵਾ ਇਸ ਤੋਂ ਪਹਿਲਾ ਅਸਿਸਟੈਂਟ ਐਡਵੋਕੇਟ ਜਨਰਲ ਪੰਜਾਬ ਵੀ ਰਹਿ ਚੁੱਕੀ ਹੈ ਅਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੀ ਹੈ | ਉਨ੍ਹਾਂ ਦੀ ਕਾਬਲੀਅਤ ਨੂੰ ਦੇਖਦਿਆਂ ਹੁਣ ਹਰਿਆਣਾ ਸਰਕਾਰ ਵਲੋਂ ਉਨ੍ਹਾਂ ਨੂੰ ਡਿਪਟੀ ਐਡਵੋਕੇਟ ਜਰਨਲ ਹਰਿਆਣਾ ਨਿਯੁਕਤ ਕੀਤਾ ਗਿਆ ਹੈ | ਬਾਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਰਾੜ ਨੇ ਕਿਹਾ ਕਿ ਕਨੀਕਾ ਸਚਦੇਵਾ ਦੀ ਨਿਯੁਕਤੀ ਅਬੋਹਰ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸ਼ਹਿਰ ਦੀ ਜੰਮਪਲ ਅੱਜ ਇੰਨੇ ਵੱਡੇ ਅਹੁਦੇ 'ਤੇ ਨਿਯੁਕਤ ਹੋਈ ਹੈ |
ਪਿਛਲੀ ਖ਼ਬਰ ਅਰਨੀਵਾਲਾ ਦੇ ਜਾਮਣ ਦੀ ਪੂਰੇ ਦੇਸ਼ ਵਿਚ ਬਣੀ ਵੱਖਰੀ ਪਹਿਚਾਣ, ਆਮ ਲੋਕ ਅਰਨੀਵਾਲਾ ਦੇ ਜਾਮਣ ਨੂੰ ਖਾਣਾ ਕਰਦੇ ਹਨ ਪਸੰਦ... ਅਗਲੀ ਖ਼ਬਰ ਲਾਇਨਜ਼ ਕਲੱਬ ਨੇ ਸਮਾਜ ਸੇਵੀ ਮਨਦੀਪ ਕੌਰ ਟਾਂਗਰਾ ਨਾਲ ਮਿਲ ਕੇ ਲਗਾਏ ਬੂਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।