ਗੁਰੂਹਰਸਹਾਏ, 19 ਜੁਲਾਈ (ਕਪਿਲ ਕੰਧਾਰੀ)-ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ ਸਮੇਂ-ਸਮੇਂ 'ਤੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ | ਉਸੇ ਕੜੀ ਨੂੰ ਅੱਗੇ ਤੋਰਦਿਆਂ ਹੋਇਆ ਅੱਜ ਲਾਇਨਜ਼ ਕਲੱਬ ਦੇ ਪ੍ਰਧਾਨ ਗੌਰਵ ਸਚਦੇਵਾ ਦੀ ਅਗਵਾਈ ਹੇਠ ਸ਼ਹਿਰ ਵਿਖੇ ਬਣੇ ਗੁਰੂ ਨਾਨਕ ਪਾਰਕ ਵਿਖੇ ਵੱਖ-ਵੱਖ ਤਰ੍ਹਾਂ ਦੇ 100 ਦੇ ਕਰੀਬ ਬੂਟੇ ਲਗਾਏ ਗਏ | ਇਸ ਮੌਕੇ ਬੂਟੇ ਲਗਾਉਣ ਦੀ ਸ਼ੁਰੂਆਤ ਪ੍ਰੇਰਨਾਦਾਇਕ ਸਪੀਕਰ ਅਤੇ ਸਮਾਜ ਸੇਵੀ ਮਨਦੀਪ ਕੌਰ ਟਾਂਗਰਾ, ਹਰਦੀਪ ਕੌਰ ਸਮਾਜ ਸੇਵੀ ਵਲੋਂ ਲਾਇਨਜ਼ ਕਲੱਬ ਦੇ ਮੈਂਬਰਾਂ ਦੇ ਨਾਲ ਗੁਰੂ ਨਾਨਕ ਪਾਰਕ ਵਿਖੇ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦੇ ਹੋਏ ਮਨਦੀਪ ਕੌਰ ਟਾਂਗਰਾ ਨੇ ਕਿਹਾ ਕਿ ਦਿਨੋਂ ਦਿਨ ਵਾਤਾਵਰਨ ਦੂਸ਼ਿਤ ਹੁੰਦਾ ਜਾ ਰਿਹਾ ਹੈ ਅਤੇ ਆਏ ਦਿਨ ਮਨੁੱਖ ਵਲੋਂ ਆਪਣੇ ਸੁਆਰਥ ਲਈ ਪੇੜ ਪੌਦੇ ਕੱਟੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਰੱਖਣ ਦੇ ਲਈ ਵੱਧ ਤੋਂ ਵੱਧ ਪੇੜ ਪੌਦੇ ਲਗਾਉਣੇ ਚਾਹੀਦੇ ਹਨ | ਇਸ ਮੌਕੇ ਉਨ੍ਹਾਂ ਨੇ ਲਾਇਨਜ਼ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲਾਈਨਜ਼ ਕਲੱਬ ਵਲੋਂ ਪਹਿਲਾਂ ਵੀ ਸ਼ਹਿਰ ਵਿਚ ਅਨੇਕਾਂ ਲੋਕ ਭਲਾਈ ਦੇ ਕੰਮ ਕੀਤੇ ਹਨ | ਉੱਥੇ ਹੀ ਅੱਜ ਵੀ ਉਨ੍ਹਾਂ ਵਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਬੂਟੇ ਲਗਾਏ ਗਏ ਹਨ | ਇਸ ਮੌਕੇ ਸ਼ੁਭਮ ਮੋਂਗਾ ਕੈਸ਼ੀਅਰ, ਪ੍ਰਸ਼ਾਤ ਖੇੜਾ ਪੀ.ਆਰ.ਓ, ਰਾਜਨ ਮੋਂਗਾ ਸੈਕਟਰੀ, ਸਾਜਨ ਸਚਦੇਵਾ ਰੀਜਨ ਕੋਆਰਡੀਨੇਟਰ, ਮਿਲਾਪ ਛਾਬੜਾ ਕਲੱਬ ਸਰਵਿਸ ਚੇਅਰਪਰਸਨ, ਸੰਦੀਪ ਧਵਨ, ਲੱਕੀ ਤਨੇਜਾ, ਵਰੁਣ ਗਾਵੜੀ ਮੀਡੀਆ ਇੰਚਾਰਜ, ਮਨੂੰ ਮੋਂਗਾ, ਰਣਬੀਰ ਧਵਨ, ਲਾਡੀ ਭੰਡਾਰੀ, ਰਾਹੁਲ ਬਜਾਜ, ਰਜਤ ਸਚਦੇਵਾ, ਅਮਿਤ ਅਰੋੜਾ, ਅਮਨ ਸਚਦੇਵਾ, ਮਨੀਸ਼ ਬਿੰਦਰਾ, ਰਚਿਤ ਸੋਢੀ ਆਦਿ ਹਾਜ਼ਰ ਸਨ |