10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਪੰਚ ਕਤਲ ਮਾਮਲੇ 'ਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ

ਅਜੀਤ ਡੈਸਕ 18-07-2025
ਫ਼ਾਜ਼ਿਲਕਾ, 17 ਜੁਲਾਈ (ਅਮਰਜੀਤ ਸ਼ਰਮਾ)-2019 'ਚ ਪਿੰਡ ਹਰੀਪੁਰਾ ਦੇ ਸਰਪੰਚ ਦੇ ਹੋਏ ਕਤਲ ਦੇ ਮਾਮਲੇ 'ਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਲੋਂ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦ ਕਿ ਇਸ ਮਾਮਲੇ 'ਚ ਸਹਿ ਦੋਸ਼ੀਆਂ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਤੇ ਜੁਰਮਾਨਾ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਸਰਪੰਚ ਮਹਿੰਦਰ ਕੁਮਾਰ ਤੇ ਦੋਸ਼ੀ ਲੋਕੇਸ਼ ਗੋਦਾਰਾ ਨੇ ਪਿੰਡ ਹਰੀਪੁਰਾ ਦੇ ਸਰਪੰਚ ਦੀ ਚੋਣ ਲੜੀ ਸੀ | ਇਸ ਚੋਣ 'ਚ ਮਹਿੰਦਰ ਕੁਮਾਰ ਨੇ ਲੋਕੇਸ਼ ਗੋਦਾਰਾ ਨੂੰ ਹਰਾ ਕੇ ਪਿੰਡ ਹਰੀਪੁਰਾ ਦੇ ਸਰਪੰਚ ਬਣੇ | ਸਰਪੰਚੀ ਦੀ ਇਹ ਚੋਣ ਹਾਰਨ ਤੋਂ ਬਾਅਦ ਦੋਸ਼ੀ ਲੋਕੇਸ਼ ਕੁਮਾਰ ਗੋਦਾਰਾ ਸਰਪੰਚ ਮਹਿੰਦਰ ਕੁਮਾਰ ਨਾਲ ਰੰਜਸ਼ ਰੱਖਣ ਲੱਗ ਪਿਆ | ਜਾਣਕਾਰੀ ਅਨੁਸਾਰ ਮਿ੍ਤਕ ਆਪਣੇ ਸਾਥੀਆਂ ਦੇ ਨਾਲ ਕਿਸੇ ਸੱਜਣ ਦੇ ਵਿਆਹ 'ਤੇ ਬਤੌਰ ਮਹਿਮਾਨ ਗਿਆ ਹੋਇਆ ਸੀ, ਜਿਥੇ ਦੋਸ਼ੀ ਲੋਕੇਸ਼ ਕੁਮਾਰ ਗੋਦਾਰਾ ਨੇ ਮੈਰਿਜ ਪੈਲੇਸ ਦੇ ਬਾਹਰ ਸਰਪੰਚ ਮਹਿੰਦਰ ਕੁਮਾਰ 'ਤੇ ਗੋਲੀਆਂ ਚਲਾ ਦਿੱਤੀਆਂ | ਜਿਸ 'ਤੇ ਮਹਿੰਦਰ ਕੁਮਾਰ ਦੀ ਮੌਤ ਹੋ ਗਈ | ਇਥੇ ਬੱਸ ਨਹੀਂ ਦੋਸ਼ੀ ਨੇ ਆਪਣੀ ਪਿਸਤੌਲ ਤੋਂ ਫਾਇਰਿੰਗ ਕਰਕੇ ਭਾਰਤ ਲਾਲ ਤੇ ਨੀਰਜ ਕੁਮਾਰ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ | ਇਸ ਘਟਨਾ ਤੋਂ ਬਾਅਦ ਥਾਣਾ ਖੂਈਆਂ ਸਰਵਰ ਪੁਲਿਸ ਨੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਸੀ | ਵਧੀਕ ਸੈਸ਼ਨ ਜੱਜ ਅਜੀਤਪਾਲ ਸਿੰਘ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਲੋਕੇਸ਼ ਕੁਮਾਰ ਗੋਦਾਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਦ ਕਿ ਇਸ ਘਟਨਾ ਵਿਚ ਉਕਤ ਦੋਸ਼ੀ ਦਾ ਸਾਥ ਦੇਣ ਵਾਲੇ ਸਤੀਸ਼ ਗੋਦਾਰਾ ਅਤੇ ਓਮ ਵਿਸ਼ਨੂੰ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ |
ਪਿਛਲੀ ਖ਼ਬਰ ਹਰਪ੍ਰੀਤ ਜੋਸਨ ਹਲਕਾ ਅਬੋਹਰ ਦੇ ਕਾਂਗਰਸ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਬਾਰਿਸ਼ ਦੇ ਮੱਦੇਨਜ਼ਰ ਪੀ. ਏ. ਯੂ. ਦੇ ਖੇਤਰੀ ਖੋਜ ਕੇਂਦਰ ਵਲੋਂ ਨਰਮਾ ਉਤਪਾਦਕ ਕਿਸਾਨਾਂ ਲਈ ਸਲਾਹ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।