18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ੍ਰੀ ਗੁਰੂ ਨਾਭਾ ਦਾਸ ਸੰਤ ਸੰਮੇਲਨ 'ਚ ਸ਼ਾਮਿਲ ਹੋਣ ਲਈ ਲੋਕਾਂ 'ਚ ਉਤਸ਼ਾਹ

ਅਜੀਤ ਡੈਸਕ 20-11-2025
ਪਠਾਨਕੋਟ, 19 ਨਵੰਬਰ (ਸੰਧੂ)- ਸ੍ਰੀ ਗੁਰੂ ਨਾਭਾ ਦਾਸ ਸੰਤ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਲੋਕਾਂ ਵਿਚ ਉਤਸ਼ਾਹ ਹੈ ਤੇ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਮਹਾਸ਼ਯ ਸੇਵਾ ਸਮਿਤੀ ਵਲੋਂ ਸੰਤ ਸੰਮੇਲਨ ਵਿਚ ਇਕ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ | ਕਮੇਟੀ ਦੇ ਮੁੱਖ ਪ੍ਰਬੰਧਕ ਸੇਵਾ-ਮੁਕਤ ਪਿ੍ੰਸੀਪਲ ਡਾ: ਪ੍ਰਸ਼ੋਤਮ ਭਜੂਰਾ ਨੇ ਦੱਸਿਆ ਕਿ ਸੰਤ ਸੰਮੇਲਨ 23 ਨਵੰਬਰ ਨੂੰ ਨਰੋਟ ਜੈਮਲ ਸਿੰਘ ਵਿਖੇ ਕਰਵਾਇਆ ਜਾ ਰਿਹਾ ਹੈ | ਕਮੇਟੀ ਦੇ ਮੁੱਖ ਪ੍ਰਬੰਧਕ ਸੇਵਾ-ਮੁਕਤ ਪਿ੍ੰਸੀਪਲ ਡਾ: ਪ੍ਰਸ਼ੋਤਮ ਭਜੂਰਾ ਦੀ ਪ੍ਰਧਾਨਗੀ ਹੇਠ ਮਹੰਤ ਸਾਂਵਰੀਆ ਦਾਸ ਵੱਖ-ਵੱਖ ਪਿੰਡਾਂ 'ਚ ਜਾ ਰਹੇ ਹਨ ਤੇ ਸੰਗਤ ਨੂੰ ਸੰਗਤ ਵਿਚ ਸ਼ਾਮਿਲ ਹੋਣ ਦੀ ਅਪੀਲ ਕਰ ਰਹੇ ਹਨ | ਸ੍ਰੀ ਗਲਤਾ ਧਾਮ, ਸ੍ਰੀ ਜਗਨਨਾਥ ਪੁਰੀ, ਅਯੁੱਧਿਆ, ਕਾਸ਼ੀ, ਵਿ੍ੰਦਾਵਨ, ਕੁੱਲੂ ਤੋਂ ਮਹੰਤ ਸੰਤ ਆ ਰਹੇ ਹਨ | ਇਸ ਸਮੇਂ ਮਹੰਤ ਸਾਂਵਰੀਆ ਦਾਸ, ਡਾ: ਪ੍ਰਸ਼ੋਤਮ ਪੁਜਾਰਾ, ਮਾਸਟਰ ਸੁਦਰਸ਼ਨ ਕੁਮਾਰ, ਰਾਮਦਾਸ, ਹੇਮਰਾਜ, ਦਰਸ਼ਨ ਕੁਮਾਰ, ਰਾਮਪਾਲ, ਗਣੇਸ਼ ਮਨੋਹਰ, ਅਜੀਤ ਸ਼ਿਆਮ, ਓਮਕਾਰ, ਰਾਜ ਕੁਮਾਰ ਸ਼ਿਆਮ, ਸੁਭਾਸ਼ ਸੁਸ਼ੀਲ ਕਾਂਸਨ ਦੇਵੀ, ਸਰਿਤਾ, ਅਲਕਾ ਅਤੇ ਸ਼ੀਲਾ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਸਕੀਮ ਨੰਬਰ 7 'ਚ ਬਣੇ ਫਲੈਟਾਂ 'ਚ ਰੱਖੇ ਕਿਰਾਏਦਾਰਾਂ ਦੇ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਵਾਈ ਜਾਵੇਗੀ- ਚੇਅਰਮੈਨ ਰਾਜ... ਅਗਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਦੋ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।