ਧਾਰਕਲਾਂ, 19 ਨਵੰਬਰ (ਨਰੇਸ਼ ਪਠਾਨੀਆ)- ਧਾਰਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਵਿਖੇ ਬਾਬਾ ਲੱਖਦਾਤਾ ਟੈਕਸੀ ਵੈਲਫੇਅਰ ਸੁਸਾਇਟੀ ਦੁਨੇਰਾ ਦਾ ਗਠਨ ਕੀਤਾ ਗਿਆ ਜਿਸ ਵਿਚ ਕੋਮਲ ਸ਼ਰਮਾ ਪ੍ਰਧਾਨ, ਸਾਜਨ ਬਲੌਰੀਆ ਚੇਅਰਮੈਨ, ਅਤੁੱਲ ਸ਼ਰਮਾ ਖਜ਼ਾਨਚੀ ਤੇ ਹਰਪ੍ਰੀਤ ਸਿੰਘ ਜਰਨਲ ਸੈਕਟਰੀ ਚੁਣੇ ਗਏ | ਕਮੇਟੀ ਮੈਂਬਰ ਸਾਹਿਲ ਪਠਾਨੀਆ, ਵਿਕਾਸ ਸੰਬਿਆਲ, ਵਿਜੇ ਕੁਮਾਰ ਧੀਮਾਨ ਤੇ ਰਾਕੇਸ਼ ਕੁਮਾਰ ਆਦਿ ਨੇ ਇਕ ਸਾਂਝੀ ਪ੍ਰੈੱਸ ਵਾਰਤਾ ਵਿਚ ਦੱਸਿਆ ਕਿ ਉਨ੍ਹਾਂ ਵਲੋਂ ਟੈਕਸੀ ਯੂਨੀਅਨ ਦੀ ਰਜਿਸਟਰੇਸ਼ਨ ਕਰਵਾਈ ਗਈ ਹੈ ਜਿਸ ਦਾ ਰਜਿਸਟਰੇਸ਼ਨ ਨੰਬਰ ਡੀ.ਆਈ.ਸੀ./ਪਠਾਨਕੋਟ/60 ਆਫ 2025-26 ਹੈ | ਉਨ੍ਹਾਂ ਦੱਸਿਆ ਕਿ ਦੁਨੇਰਾ ਅੱਡੇ 'ਚ ਪ੍ਰਾਈਵੇਟ ਕਾਰਾਂ ਦੀ ਭਰਮਾਰ ਹੈ | ਉਹ ਗੈਰ ਕਾਨੰੂਨੀ ਢੰਗ ਨਾਲ ਸਵਾਰੀਆਂ ਢੋਂਹਦੇ ਹਨ, ਸਰਕਾਰ ਨੰੂ ਬਿਨਾਂ ਸਵਾਰੀ ਟੈਕਸ ਦਿੱਤੇ ਧੜੱਲੇ ਨਾਲ ਸਵਾਰੀਆਂ ਢੋਹ ਰਹੇ ਹਨ ਜਦਕਿ ਉਨ੍ਹਾਂ ਦੀ ਯੂਨੀਅਨ 'ਚ ਟੈਕਸ ਪੇਡ ਟੈਕਸੀਆਂ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੈਕਸੀ ਯੂਨੀਅਨ ਵਲੋਂ ਤਹਿਸੀਲਦਾਰ ਧਾਰਕਲਾਂ ਤੇ ਧਾਰਕਲਾਂ ਥਾਣਾ ਮੁਖੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਨੰੂ ਮੰਗ ਪੱਤਰ ਸੌਂਪਿਆ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਪ੍ਰਾਈਵੇਟ ਵਾਹਨਾਂ ਵਿਚ ਸਵਾਰੀਆਂ ਢੋਹ ਰਹੇ ਵਾਹਨ ਚਾਲਕਾਂ 'ਤੇ ਨਕੇਲ ਕੱਸੀ ਜਾਵੇ ਅਤੇ ਉਨ੍ਹਾਂ 'ਤੇ ਜੁਰਮਾਨਾ ਪਾਇਆ ਜਾਵੇ |