18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

13 ਦਸੰਬਰ ਨੂੰ ਲਗਾਈ ਜਾਏਗੀ ਨੈਸ਼ਨਲ ਲੋਕ ਅਦਾਲਤ-ਸੀ.ਜੇ.ਐਮ.

ਅਜੀਤ ਡੈਸਕ 20-11-2025
ਪਠਾਨਕੋਟ, 19 ਨਵੰਬਰ (ਵਿਨੋਦ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦੇ ਚੇਅਰਮੈਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੇ ਨਿਰਦੇਸ਼ਾਂ ਅਨੁਸਾਰ ਸਕੱਤਰ ਕਮ ਸੀ.ਜੇ.ਐਮ. ਰੁਪਿੰਦਰ ਸਿੰਘ ਵਲੋਂ ਕੋਰਟ ਕੰਪਲੈਕਸ ਪਠਾਨਕੋਟ ਵਿਖੇ ਨੈਸ਼ਨਲ ਲੋਕ ਅਦਾਲਤ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਬੈਂਕ ਅਧਿਕਾਰੀ, ਬੀਮਾ ਕੰਪਨੀ ਅਧਿਕਾਰੀ, ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਤੇ ਬਿਜਲੀ ਵਿਭਾਗ ਦੇ ਅਧਿਕਾਰੀ ਸ਼ਾਮਿਲ ਹੋਏ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦੇ ਸਕੱਤਰ ਰੁਪਿੰਦਰ ਸਿੰਘ ਨੇ ਦੱਸਿਆ ਲੋਕ ਆਪਣਾ ਕੇਸ ਸੰਬੰਧਿਤ ਕੋਰਟ ਜਾਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਦਫ਼ਤਰ ਵਿਚ ਅਰਜ਼ੀ ਦੇ ਕੇ ਲਗਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਨੈਸ਼ਨਲ ਲੋਕ ਅਦਾਲਤ ਵਿਚ ਦੋਵੇਂ ਪਾਰਟੀਆਂ ਦੀ ਜਿੱਤ ਹੋਵੇਗੀ ਤੇ ਕੋਈ ਵੀ ਪਾਰਟੀ ਆਪਣਾ ਕੇਸ ਹਾਰ ਕੇ ਨਹੀਂ ਜਾਵੇਗੀ | ਉਨ੍ਹਾਂ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਵਿਚ ਜੱਜ ਜੋ ਫ਼ੈਸਲਾ ਸੁਣਾ ਦੇਣਗੇ, ਉਸ ਦੇ ਬਾਅਦ ਇਸ ਫ਼ੈਸਲੇ ਖ਼ਿਲਾਫ਼ ਫਿਰ ਕਿਸੇ ਵੀ ਅਦਾਲਤ ਵਿਚ ਅਪੀਲ ਨਹੀਂ ਕੀਤੀ ਜਾ ਸਕੇਗੀ | ਇਸ ਦਾ ਫ਼ੈਸਲਾ ਅੰਤਿਮ ਫ਼ੈਸਲਾ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਅਦਾਲਤ ਦੇ ਕੇਸ ਦਾ ਫ਼ੈਸਲਾ ਹੋਣ ਦੇ ਬਾਅਦ ਕੋਰਟ ਫ਼ੀਸ ਵੀ ਵਾਪਸ ਕਰ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿਚ ਘਰੇਲੂ ਝਗੜੇ, ਛੋਟੇ ਕਿ੍ਮਨਲ ਕੇਸ, ਚੈੱਕ ਬਾਊਾਸ ਕੇਸ, ਦੁਰਘਟਨਾ ਮੁਆਵਜ਼ਾ ਕੇਸ ਆਦਿ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਨੈਸ਼ਨਲ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ | ਇਸ ਮੌਕੇ ਵਿਨੇ ਮਰਵਾਹਾ ਐਲ.ਡੀ.ਐਮ., ਹਰਜੋਤ ਸਿੰਘ ਸੀਨੀਅਰ ਮੈਨੇਜਰ, ਸੁਚੰਦਰ ਸਿੰਘ ਅਕਾਊਾਟ ਅਫ਼ਸਰ, ਪ੍ਰਮੋਦ ਸਿੰਘ ਮੈਨੇਜਰ, ਨੀਰਜ ਡੋਗਰਾ ਸਬ-ਡਵੀਜ਼ਨ ਇੰਜੀਨੀਅਰ, ਸਾਹਿਲ ਸੈਣੀ ਸਬ ਡਵੀਜ਼ਨ ਇੰਜੀਨੀਅਰ, ਸੋਮਰਾਜ ਅਸਿਸਟੈਂਟ ਮੈਨੇਜਰ ਤੇ ਸਾਹਿਲ ਅਸਿਸਟੈਂਟ ਮੈਨੇਜਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੂਬਾ ਸਰਕਾਰ ਕਾਨੂੰਨ ਵਿਵਸਥਾ ਸੰਭਾਲਣ 'ਚ ਹੋਈ ਨਾਕਾਮ- ਬਖਸ਼ੀਸ਼ ਸਿੰਘ ਮੋਨਾ ਅਗਲੀ ਖ਼ਬਰ ਪਿੰਡ ਗੂੜ੍ਹਾ ਖ਼ੁਰਦ ਨਹਿਰ ਦੀ ਪੱਟੜੀ ਕਿਨਾਰੇ ਖੁੱਲ੍ਹੀ ਸੈਨਿਕ ਅਕੈਡਮੀ ਜ਼ਰੂਰੀ ਸ਼ਰਤਾਂ ਤੇ ਨਿਯਮਾਂ ਨੂੰ ਨਹੀਂ ਕਰ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।