ਪਠਾਨਕੋਟ, 6 ਨਵੰਬਰ (ਸੰਧੂ)-ਰਣਵੀਰ ਸਿੰਘ ਵਾਲੀਆ ਨੂੰ ਐਲ.ਆਈ.ਸੀ. ਵਿਚ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਅੰਮਿ੍ਤਸਰ ਡਵੀਜ਼ਨ ਦਫ਼ਤਰ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਇਹ ਸਨਮਾਨ ਸੀਨੀਅਰ ਡਵੀਜ਼ਨਲ ਮੈਨੇਜਰ ਵਿਜੇ ਸਤਪਾਲ, ਮਾਰਕੀਟਿੰਗ ਮੈਨੇਜਰ ਅਜੇ ਗੁਪਤਾ ਅਤੇ ਸੇਲਜ਼ ਮੈਨੇਜਰ ਵਿਕਰਮ ਸ਼ਰਮਾ ਨੇ ਦਿੱਤਾ | ਰਣਵੀਰ ਸਿੰਘ ਵਾਲੀਆ ਨੇ ਪਾਲਿਸੀ ਧਾਰਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਸਨਮਾਨ ਦਾ ਪ੍ਰਾਪਤ ਕਰਤਾ ਬਣਾਇਆ | ਉਨ੍ਹਾਂ ਨੇ ਅੰਮਿ੍ਤਸਰ ਡਵੀਜ਼ਨ ਦੇ ਅਧਿਕਾਰੀਆਂ ਦਾ ਉਨ੍ਹਾਂ ਨੂੰ ਇਹ ਸਨਮਾਨ ਦੇਣ ਲਈ ਧੰਨਵਾਦ ਕੀਤਾ | ਇਹ ਧਿਆਨ ਦੇਣ ਯੋਗ ਹੈ ਕਿ ਰਣਵੀਰ ਸਿੰਘ ਵਾਲੀਆ ਸਮਾਜਿਕ ਕਾਰਜਾਂ ਤੇ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ |