18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਐਡਵੋਕੇਟ ਦੀਪਕ ਭਾਰਦਵਾਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਨਿਯੁਕਤ

ਅਜੀਤ ਡੈਸਕ 07-11-2025
ਪਠਾਨਕੋਟ, 6 ਨਵੰਬਰ (ਸੰਧੂ)- ਪਠਾਨਕੋਟ ਦੇ ਇਕ ਨੌਜਵਾਨ ਤੇ ਊਰਜਾਵਾਨ ਵਕੀਲ, ਐਡਵੋਕੇਟ ਦੀਪਕ ਭਾਰਦਵਾਜ ਨੂੰ ਪੰਜਾਬ ਤੇ ਹਰਿਆਣਾ, ਚੰਡੀਗੜ੍ਹ ਦੀ ਬਾਰ ਕੌਂਸਲ ਦੀ ਪ੍ਰਬੰਧਕੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਇਹ ਪ੍ਰਾਪਤੀ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ, ਕਾਨੂੰਨੀ ਸੂਝ-ਬੂਝ ਤੇ ਸਮਰਪਣ ਦਾ ਨਤੀਜਾ ਹੈ | ਐਡਵੋਕੇਟ ਭਾਰਦਵਾਜ ਨੇ ਹਮੇਸ਼ਾ ਨਿਆਂ, ਇਮਾਨਦਾਰੀ ਤੇ ਸਮਾਜ ਸੇਵਾ ਨੂੰ ਤਰਜ਼ੀਹ ਦਿੱਤੀ ਹੈ ਜਿਸ ਨਾਲ ਉਹ ਨੌਜਵਾਨ ਵਕੀਲਾਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ | ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਉਨ੍ਹਾਂ ਲਈ ਸਨਮਾਨ ਤੇ ਪ੍ਰੇਰਨਾ ਦੋਵੇਂ ਹੈ | ਮੈਂ ਆਪਣੇ ਫਰਜ਼ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਨਿਭਾਵਾਂਗਾ ਤੇ ਕਾਨੂੰਨੀ ਪੇਸ਼ੇ ਨੂੰ ਹੋਰ ਵੀ ਉਚਾਈਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ |
ਪਿਛਲੀ ਖ਼ਬਰ ਐਲ.ਆਈ.ਸੀ. ਵਿਚ ਸ਼ਾਨਦਾਰ ਕੰਮ ਕਰਨ ਲਈ ਰਣਵੀਰ ਸਿੰਘ ਵਾਲੀਆ ਸਨਮਾਨਿਤ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 219ਵੇਂ ਦਿਨ 'ਚ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।