ਬਟਾਲਾ, 5 ਨਵੰਬਰ (ਰਾਕੇਸ਼ ਰੇਖੀ)-ਬੀਤੇੇ ਦਿਨੀਂ ਡੇਰਾ ਬਾਬਾ ਨਾਨਕ ਰੋਡ 'ਤੇ ਮਾਨ ਨਗਰ ਪੁਲਿਸ ਨੇ ਹੋਈ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿਚ 2 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ | ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.ਐੱਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਪਿੰਡ ਉਮਰਾਵਾਲ ਵਿਖੇ ਜਿਸ ਕੋਠੀ ਦੇ ਮਹੂਰਤ ਲਈ ਰੱਖੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਗਿਆ ਸੀ, ਉਸ ਪਾਰਟੀ ਵਿਚ ਕਰੀਬ 10 ਅਣਪਛਾਤੇ ਵਿਅਕਤੀ ਆਪਣੇ ਜਾਇਜ਼ ਤੇ ਨਾਜਾਇਜ਼ ਹਥਿਆਰਾਂ ਨਾਲ ਸ਼ਾਮਲ ਹੋਏ ਸਨ | ਇਸ ਦੌਰਾਨ ਉਨ੍ਹਾਂ ਹਵਾਈ ਫਾਇਰ ਵੀ ਕੀਤੇ | ਉਨ੍ਹਾਂ ਦੱਸਿਆ ਕਿ ਪਾਰਟੀ ਵਿਚ ਸ਼ਾਮਿਲ ਹੋਏ ਵਿਅਕਤੀਆਂ ਨੇ ਸਹਿਮਤੀ ਨਾਲ ਬਟਾਲਾ ਇਲਾਕੇ ਵਿਚ ਚੱਲ ਰਹੀਆਂ ਗੈਂਗਵਾਰ ਦੀਆਂ ਯੋਜਨਾਵਾਂ ਵੀ ਬਣਾਈਆਂ ਤੇ ਇਸ ਪਾਰਟੀ ਵਿਚ ਸ਼ਾਮਿਲ ਹੋਏ ਦੀਪ ਚੀਮਾ ਦੀ ਉਸੇ ਸ਼ਾਮ ਬਟਾਲਾ ਵਿਖੇ ਗੈਂਗਸਟਰਾਂ ਵਲੋਂ ਹੱਤਿਆ ਕਰਵਾ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਉਮਰਾਵਾਲ ਦੀ ਮਹੂਰਤ ਵਾਲੀ ਕੋਠੀ ਦੇ ਮਾਲਕ ਸੁਖਬੀਰ ਸਿੰਘ ਤੇ ਸੁਰਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਸੁਰਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |