ਅੰਮਿ੍ਤਸਰ, 5 ਨਵੰਬਰ (ਰੇਸ਼ਮ ਸਿੰਘ)-ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਏ. ਡੀ. ਸੀ. ਪੀ.-2 ਦੀਆਂ ਹਦਾਇਤਾਂ 'ਤੇ ਲੋਕਾਂ ਦੇ ਗੁਆਚੇ ਮੋਬਾਈਲ ਫੋਨ ਲਭ ਕੇ ਮੁੜ ਉਨ੍ਹਾਂ ਦੇ ਹਵਾਲੇ ਕੀਤੇ ਗਏ ਹਨ | ਇਹ ਪ੍ਰਗਟਾਵਾ ਕਰਦਿਆਂ ਏ. ਸੀ. ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਵੱਖ-ਵੱਖ ਵਿਅਕਤੀਆਂ ਦੇ ਗੁੰਮ ਹੋਏ ਮੋਬਾਈਲ ਫੋਨਾ ਨੂੰ ਤਕਨੀਕੀ ਤਰੀਕੇ ਨਾਲ ਖੋਜ਼ ਕਰਕੇ ਬਰਾਮਦ ਕੀਤੇ ਗਏ ਹਨ ਤੇ ਸੰਬੰਧਿਤ ਵਿਅਕਤੀਆਂ ਪਾਸੋਂ ਫੋਨ ਬਰਾਮਦ ਕਰਕੇ ਮੋਬਾਈਲ ਫੋਨ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ | ਇਹ ਮੋਬਾਈਲ ਫੋਨ ਬਰਾਮਦਗੀ ਕਰਨ ਵਿਚ ਆਈ.ਟੀ.ਸੈਲ ਦੇ ਕਰਮਚਾਰੀ ਕਿ੍ਸ਼ਮਾ ਅਤੇ ਬੀ.ਓ.ਆਈ. ਦੀ ਕਰਮਚਾਰੀ ਨਵਪ੍ਰੀਤ ਕੌਰ ਵਲੋਂ ਅਹਿਮ ਭੂਮਿਕਾ ਨਿਭਾਈ ਗਈ |