22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮਸੀਹੀ ਚੌਕ ਬਣਾਉਣ ਲਈ ਪਿਛਲੇ ਕਰੀਬ 15 ਸਾਲ ਤੋਂ ਕਰ ਰਹੇ ਹਾਂ ਸੰਘਰਸ਼-ਤਰਸੇਮ ਸਹੋਤਾ

ਅਜੀਤ ਡੈਸਕ 06-11-2025
ਗੁਰਦਾਸਪੁਰ, 5 ਨਵੰਬਰ (ਗੁਰਪ੍ਰਤਾਪ ਸਿੰਘ)- ਸ਼ਹਿਰ ਗੁਰਦਾਸਪੁਰ ਅੰਦਰ ਮਸੀਹੀ ਚੌਕ ਬਣਾਉਣ ਲਈ ਅਸੀਂ ਪਿਛਲੇ ਕਰੀਬ 15 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਤੇ ਇਸ ਸੰਬੰਧੀ ਕਾਨੰੂਨੀ ਤੇ ਜਾਇਜ਼ ਸੰਘਰਸ਼ ਲਗਾਤਾਰ ਜਾਰੀ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਉਪ ਪ੍ਰਧਾਨ ਮਸੀਹ ਭਲਾਈ ਬੋਰਡ ਤੇ ਪ੍ਰਧਾਨ ਸ਼ੇਰੇ ਬੱਬਰ ਕ੍ਰਿਸਚਨ ਸਮਾਜ ਸੇਵਾ ਦਲ ਤਰਸੇਮ ਸਹੋਤਾ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਾਲ 23 ਸਤੰਬਰ 2021 ਨੰੂ ਪੰਜਾਬ ਸਰਕਾਰ ਵਲੋਂ ਜੀਸਸ ਕਰਾਈਸਟ ਚੌਕ ਬਣਾਉਣ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਪੱਤਰ ਲਿਖਿਆ ਗਿਆ ਸੀ ਤੇ 10 ਲੱਖ ਰੁਪਏ ਦੀ ਗਰਾਂਟ ਵੀ ਜਾਰੀ ਕੀਤੀ ਗਈ ਸੀ ਪਰ ਇਸ ਚੌਕ ਸੰਬੰਧੀ ਸਹਿਮਤੀ ਨਾ ਬਣਨ ਕਾਰਨ ਮਾਮਲਾ ਠੰਢੇ ਬਸਤੇ 'ਚ ਚਲਾ ਗਿਆ ਸੀ | ਉਨ੍ਹਾਂ ਦੱਸਿਆ ਕਿ ਉਹ ਉਸ ਸਮੇਂ ਤੋਂ ਚੌਕ ਬਣਾਉਣ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਨਗਰ ਕੌਂਸਲ ਕਮੇਟੀ ਨਾਲ ਲਗਾਤਾਰ ਕਾਗ਼ਜ਼ੀ ਕਾਰਵਾਈ ਕਰ ਰਹੇ ਹਨ ਜਿਸ ਦਾ ਨਤੀਜਾ ਜਲਦ ਹੀ ਕਿ੍ਸਚਨ ਸਮਾਜ ਨੰੂ ਮਾਨਤਾ ਪ੍ਰਾਪਤ ਚੌਕ ਦੇ ਰੂਪ 'ਚ ਮਿਲੇਗਾ | ਉਨ੍ਹਾਂ ਕਿਹਾ ਕਿ ਇਹ ਬਹੁਤ ਅਫਸੋਸ ਦੀ ਗੱਲ ਹੈ ਕਿ ਕੁਝ ਆਗੂ ਇਸਾਈ ਭਾਈਚਾਰੇ ਨੰੂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਸ਼ੇਰੇ ਬੱਬਰ ਕ੍ਰਿਸਚਨ ਸਮਾਜ ਦੇ ਆਗੂ ਚੇਅਰਮੈਨ ਮੁਖਤਾਰ ਮਸੀਹ ਅਤੇ ਸੀਨੀਅਰ ਉਪ ਪ੍ਰਧਾਨ ਪ੍ਰਭੂ ਦਾਸ ਨੇ ਕਿਹਾ ਕਿ ਕਾਨੰੂਨੀ ਤੌਰ 'ਤੇ ਮਸੀਹੀ ਚੌਕ ਦਾ ਨਿਰਮਾਣ ਹੋਣਾ ਲਗਪਗ ਤੈਅ ਹੋ ਚੁੱਕਾ ਹੈ, ਜਿਸ ਲਈ ਸ਼ੇਰੇ ਬੱਬਰ ਕ੍ਰਿਸਚਨ ਸਮਾਜ ਦੇ ਸਾਰੇ ਆਗੂ ਤਨਦੇਹੀ ਨਾਲ ਕੰਮ ਕਰ ਰਹੇ ਹਨ |
ਪਿਛਲੀ ਖ਼ਬਰ ਚਾਈਨਾ ਡੋਰ ਦੀ ਵਿਕਰੀ 'ਤੇ ਨਕੇਲ ਕੱਸਣ ਦੀ ਲੋੜ ਅਗਲੀ ਖ਼ਬਰ ਗੁਆਚੇ ਮੋਬਾਈਲ ਫੋਨ ਲਭ ਕੇ ਕੀਤੇ ਲੋਕਾਂ ਦੇ ਹਵਾਲੇ- ਏ. ਸੀ. ਪੀ. ਸ਼ਿਵਦਰਸ਼ਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।