ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵਲੋਂ ਜੋ ਚੋਣ ਪ੍ਰਚਾਰ ਦੌਰਾਨ ਸ: ਬੂਟਾ ਸਿੰਘ ਤੇ ਦਲਿਤ ਭਾਈਚਾਰੇ ਖਿਲਾਫ਼ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ, ਉਸ ਦੀ ਜ਼ਿਲ੍ਹਾ ਭਾਜਪਾ ਨਿਖੇਧੀ ਕਰਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਨੇ ਕਾਂਗਰਸ ਦੇ ਪ੍ਰਧਾਨ ਦਾ ਪੁਤਲਾ ਫੂਕਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਵਿਰੁੱਧ ਅਜਿਹੀ ਸ਼ਬਦਾਵਲੀ ਬੋਲਣ ਨਾਲ ਕਾਂਗਰਸ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ | ਹੀਰਾ ਵਾਲੀਆ ਨੇ ਕਿਹਾ ਕਿ ਇਕ ਭਾਰਤੀ ਜਨਤਾ ਪਾਰਟੀ ਹੀ ਅਜਿਹੀ ਪਾਰਟੀ ਹੈ ਜਿਸ ਵਿਚ ਹਰ ਧਰਮ ਤੇ ਮਜ਼ਬ ਨੂੰ ਬਰਾਬਰ ਸਤਿਕਾਰ ਮਿਲਦਾ ਹੈ | ਇਸ ਮੌਕੇ ਜਨਰਲ ਸੈਕਟਰੀ ਰੋਸ਼ਨ ਲਾਲ, ਮੀਤ ਪ੍ਰਧਾਨ ਸ਼ਕਤੀ ਸ਼ਰਮਾ, ਪੰਜਾਬ ਕਾਰਜਕਾਰੀ ਮੈਂਬਰ ਭੂਸ਼ਣ ਬਜਾਜ, ਮੀਤ ਪ੍ਰਧਾਨ ਸ਼ਕਤੀ ਸ਼ਰਮਾ ਤੇ ਕੁਸ਼ਲ ਮਲਹੌਤਰਾ, ਪੰਕਜ ਸ਼ਰਮਾ, ਅਨਿਲ ਭੱਟੀ, ਸ਼੍ਰੀਕਾਂਤ ਸ਼ਰਮਾ, ਬਲਵਿੰਦਰ ਮਹਿਤਾ, ਗੁਰਦੀਪ ਸਿੰਘ ਗੁਰਾਇਆ, ਦੀਪਕ ਜੋਸ਼ੀ, ਆਸ਼ੂ ਹਾਂਡਾ, ਅਨੀਸ਼ ਅਗਰਵਾਲ, ਅਮਿਤਪਾਲ ਸਿੰਘ, ਸੁਰਿੰਦਰ ਸ਼ਰਮਾ, ਮਨੋਜ ਨਈਅਰ, ਅੰਮਿ੍ਤਪਾਲ ਸਿੰਘ ਮਠਾਰੂ, ਜਸਪਾਲ ਸਿੰਘ, ਸੁਰਿੰਦਰ ਸਿੰਘ ਬਿੱਟੂ, ਹਰਪ੍ਰੀਤ ਬੇਦੀ, ਰਮਨ ਨੰਦਾ, ਅਮਨਜੋਤ ਸਿੰਘ, ਵੇਦ ਪ੍ਰਕਾਸ਼, ਰੋਹਿਤ ਸ਼ੈਲੀ, ਗੁਰਿੰਦਰਪਾਲ ਸਿੰਘ, ਜੋਬਨ ਸਿੰਘ, ਅਨੀਸ਼ ਅਗਰਵਾਲ, ਸੋਨੂੰ, ਸੰਦੀਪ ਆਜ਼ਾਦ, ਸਵਿੰਦਰ ਸਿੰਘ ਆਦਿ ਹਾਜ਼ਰ ਸਨ |