22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

'ਅਜੀਤ' ਦੇ ਸੀਨੀਅਰ ਪੱਤਰਕਾਰ ਤਰਸੇਮ ਸਿੰਘ ਤਰਾਨਾ ਦਾ ਦਿਹਾਂਤ

ਅਜੀਤ ਡੈਸਕ 06-11-2025
ਨੌਸ਼ਹਿਰਾ ਮੱਝਾ ਸਿੰਘ, 5 ਨਵੰਬਰ (ਅਜੀਤ ਬਿਊੁਰੋ)- ਕਸਬਾ ਨੌਸ਼ਹਿਰਾ ਮੱਝਾ ਸਿੰਘ ਤੋਂ ਰੋਜ਼ਾਨਾ 'ਅਜੀਤ' ਦੇ ਸੀਨੀਅਰ ਪੱਤਰਕਾਰ ਤਰਸੇਮ ਸਿੰਘ ਤਰਾਨਾ (66) ਦਾ ਬੀਤੀ ਰਾਤ ਦਿੱਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ ਪਿਛਲੇ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਸਨ | ਉਹ ਪਿੱਛੇ ਪਤਨੀ, ਬੇਟਾ ਤੇ 2 ਬੇਟੀਆਂ ਛੱਡ ਗਏ | ਤਰਸੇਮ ਸਿੰਘ ਤਰਾਨਾ ਦੀ ਮੌਤ ਦੀ ਖ਼ਬਰ ਸੁਣਦੇ ਪੱਤਰਕਾਰੀ ਭਾਈਚਾਰੇ ਸਮੇਤ ਸਿਆਸੀ ਤੇ ਸਮਾਜ ਸੇਵੀ ਸੰਗਠਨਾਂ ਅੰਦਰ ਸੋਗ ਦੀ ਲਹਿਰ ਫ਼ੈਲ ਗਈ | ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਅੰਤਿਮ ਯਾਤਰਾ ਮੌਕੇ ਵੱਡੀ ਗਿਣਤੀ 'ਚ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਹਾਜ਼ਰੀ ਭਰੀ ਗਈ | ਇਸ ਮੌਕੇ ਬਟਾਲਾ ਉਪ ਦਫਤਰ ਦੇ ਇੰਚਾਰਜ ਡਾ. ਕਾਹਲੋਂ ਦੀ ਅਗਵਾਈ 'ਚ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਹਰਜਿੰਦਰ ਸਿੰਘ ਕਲਸੀ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ, ਰਮਨਦੀਪ ਸਿੰਘ ਸੰਧੂ ਮੀਤ ਪ੍ਰਧਾਨ ਅਕਾਲੀ ਦਲ, ਸੁਖਚੈਨ ਸਿੰਘ ਸੰਧੂ, ਗੁਰਲਾਲ ਸਿੰਘ ਸੰਧੂ, ਐਡਵੋਕੇਟ ਹਰਮਨਦੀਪ ਸਿੰਘ ਸੰਧੂ, ਮਨਦੀਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ, ਐਡਵੋਕੇਟ ਨਗਿੰਦਰ ਸਿੰਘ ਸਿੱਧਵਾਂ, ਰਘਬੀਰ ਸਿੰਘ ਢੀਂਡਸਾ, ਸੰਤੋਖ ਸਿੰਘ ਰੰਧਾਵਾ, ਸਰਪੰਚ ਰਾਜਬੀਰ ਸਿੰਘ ਰੰਧਾਵਾ ਨੌਸ਼ਹਿਰਾ ਮੱਝਾ ਸਿੰਘ, ਸਰਪੰਚ ਹਰਪ੍ਰੀਤ ਸਿੰਘ, ਸੁਖਜਿੰਦਰ ਸਿੰਘ ਰੰਧਾਵਾ ਸਾ. ਸਰਪੰਚ, ਜਸਪਾਲ ਸਿੰਘ ਤਤਲਾ ਸਾ. ਸਰਪੰਚ, ਹਰਜੀਤ ਸਿੰਘ ਬਹਿਬਲਚੱਕ, ਡਾ. ਕੰਵਲਜੀਤ ਸਿੰਘ ਕੇ.ਜੇ. ਹਸਪਤਾਲ, ਮਾ. ਰਣਜੀਤ ਸਿੰਘ ਛੀਨਾ, ਸਰਪੰਚ ਕਰਨੈਲ ਸਿੰਘ ਸ਼ੇਰਪੁਰ, ਚੈਂਚਲ ਸਿੰਘ ਕਾਹਲੋਂ, ਹਰਪਾਲ ਸਿੰਘ ਅਠਵਾਲ, ਜਸਵੰਤ ਸਿੰਘ ਅਠਵਾਲ, ਅਮਰੀਕ ਸਿੰਘ ਸੁਚੇਤਗੜ੍ਹ, ਸਿੰਦਰ ਜੌਹਲ, ਮਾ. ਬਲਦੇਵ ਸਿੰਘ ਡੁਡੀਪੁਰ, ਸੰਤੋਖ ਸਿੰਘ ਐੱਮ.ਡੀ. ਦਸਮੇਸ਼ ਸਕੂਲ ਨੌਸ਼ਹਿਰਾ ਮੱਝਾ ਸਿੰਘ, ਭਾਈ ਨਿਰੰਕਾਰ ਸਿੰਘ, ਪੱਤਰਕਾਰ ਰਵੀਬਖਸ਼ ਸਿੰਘ, ਪੱਤਰਕਾਰ ਭੋਪਾਲ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ, ਸਤਿੰਦਰ ਸਿੰਘ ਕਾਹਲੋਂ, ਹਰਪਾਲ ਸਿੰਘ ਵਿਰਕ, ਸੁਰਜੀਤ ਸਿੰਘ ਆਰੇ ਵਾਲੇ, ਪ੍ਰਤਾਪ ਸਿੰਘ, ਗੁਰਪ੍ਰੀਤ ਸਿੰਘ ਵਾਹਲਾ, ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਭੁਪਿੰਦਰ ਸਿੰਘ ਬੰਮਰਾਹ, ਹਰਦੇਵ ਸਿੰਘ ਸੰਧੂ, ਗੁਰਸ਼ਰਨਜੀਤ ਸਿੰਘ ਪੁਰੇਵਾਲ, ਰਜਿੰਦਰਪਾਲ ਸਿੰਘ ਢਿੱਲੋਂ, ਸਤਬੀਰ ਸਿੰਘ ਘੁੰਮਣ, ਪਰਗਟ ਸਿੰਘ, ਕੁਲਦੀਪ ਸਿੰਘ ਨਾਗਰਾ, ਕੁਲਦੀਪ ਸਿੰਘ ਸੋਨੂੰ, ਜਸਪਾਲ ਸਿੰਘ ਸੰਧੂ, ਗੁਰਚਰਨ ਸਿੰਘ ਅੰਮੋਨੰਗਲ, ਹਰਦੀਪ ਸਿੰਘ ਸੰਧੂ, ਸਵਰਨ ਸਿੰਘ, ਬਲਬੀਰ ਸਿੰਘ ਸਮੇਤ ਬਹੁਤ ਸਾਰੀਆਂ ਹੋਰ ਇਲਾਕੇ ਦੀਆਂ ਨਾਮਵਾਰ ਸ਼ਖ਼ਸੀਅਤਾਂ, ਸਰਪੰਚ, ਪੰਚ ਹਾਜ਼ਰ ਸਨ | ਉਨ੍ਹਾਂ ਸਵਰਗੀ ਤਰਸੇਮ ਸਿੰਘ ਤਰਾਨਾ ਦੇ ਪੁੱਤਰ ਅੰਮਿ੍ਤਪਾਲ ਸਿੰਘ ਯੂ.ਕੇ. ਤੇ ਛੋਟੇ ਭਾਈ ਥਾਣੇਦਾਰ ਲਖਵਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਤੋਂ ਇਲਾਵਾ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਸ: ਤਰਸੇਮ ਸਿੰਘ ਤਰਾਨਾ ਦੀ ਮੌਤ 'ਤੇ ਅਦਾਰਾ 'ਅਜੀਤ' ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਭਾਜਪਾ ਨੇ ਰਾਜਾ ਵੜਿੰਗ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੱਖ-ਵੱਖ ਥਾਈਾ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।