21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕਾਂਗਰਸ ਦੇ ਬਲਾਕ ਪ੍ਰਧਾਨ ਅਲਾਵਲਪੁਰ ਨੇ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤਹਿਤ 10 ਹਜ਼ਾਰ ਫਾਰਮ ਪੰਜਾਬ ਪ੍ਰਧਾਨ ਨੂੰ ਸੌਂਪੇ

ਅਜੀਤ ਡੈਸਕ 06-11-2025
ਕਲਾਨੌਰ, 5 ਨਵੰਬਰ (ਪੁਰੇਵਾਲ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਆਗੂ ਸ੍ਰੀ ਰਾਹੁਲ ਗਾਂਧੀ ਵਲੋਂ ਭਾਜਪਾ ਸਰਕਾਰ ਖਿਲਾਫ਼ ਵੋਟ ਚੋਰੀ ਸੰਬੰਧੀ ਖੋਲੇ੍ਹ ਗਏ ਮੋਰਚੇ ਦੀ ਲੜੀ ਤਹਿਤ 'ਵੋਟ ਚੋਰ ਗੱਦੀ ਛੋੜ' ਨਾਅਰੇ ਅਧੀਨ ਫਾਰਮ ਭਰੇ ਜਾ ਰਹੇ ਹਨ | ਇਸ ਸਬੰਧ 'ਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਬਲਾਕ ਕਲਾਨੌਰ ਤੋਂ ਕਾਂਗਰਸ ਕਮੇਟੀ ਦੇ ਪ੍ਰਧਾਨ ਚੇਅ. ਹਰਵਿੰਦਰ ਸਿੰਘ ਅਲਾਵਲਪੁਰ ਵਲੋਂ ਫਾਰਮ ਭਰ ਕੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੌਂਪੇ ਗਏ ਹਨ | ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਬਲਾਕ ਪ੍ਰਧਾਨ ਚੇਅ. ਅਲਾਵਲਪੁਰ ਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਸ: ਸੁਖਜਿੰਦਰ ਸਿੰਘ ਰੰਧਾਵਾ, ਯੂਥ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਦੀਆਂ ਹਦਾਇਤਾਂ 'ਤੇ ਉਨ੍ਹਾਂ ਵਲੋਂ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡਾਂ 'ਚੋਂ ਕਾਂਗਰਸ ਦੇ ਮੁਹਤਬਰ ਆਗੂਆਂ ਦੇ ਸਹਿਯੋਗ ਨਾਲ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤਹਿਤ ਫਾਰਮ ਭਰੇ ਗਏ ਹਨ | ਚੇਅ. ਅਲਾਵਲਪੁਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਉਨ੍ਹਾਂ ਨੂੰ ਪਿੰਡਾਂ 'ਚੋਂ ਕਾਂਗਰਸੀ ਵਰਕਰਾਂ ਸਮੇਤ ਵੱਡਾ ਸਹਿਯੋਗ ਮਿਲਿਆ ਹੈ ਤੇ ਉਨ੍ਹਾਂ ਵਲੋਂ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡਾਂ 'ਚ ਫਾਰਮ ਭਰੇ ਹਨ, ਜਿਸ 'ਚ ਉਨ੍ਹਾਂ ਨੂੰ ਕਾਂਗਰਸ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ | ਚੇਅ. ਅਲਾਵਲਪੁਰ ਨੇ ਦੱਸਿਆ ਕਿ ਇਹ ਭਰੇ ਹੋਏ ਫਾਰਮ ਯੂਥ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੌਂਪ ਦਿੱਤੇ ਗਏ ਹਨ | ਚੇਅ. ਅਲਾਵਲਪੁਰ ਨੇ ਦੱਸਿਆ ਕਿ ਬਲਾਕ ਕਲਾਨੌਰ 'ਚੋਂ ਕੁੱਲ 10560 ਫਾਰਮ ਭਰ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸੌਂਪੇ ਗਏ ਹਨ | ਦੱਸਣਯੋਗ ਹੈ ਕਿ ਹਲਕਾ ਡੇਰਾ ਬਾਬਾ ਨਾਨਕ 'ਚੋਂ 18000 ਫਾਰਮ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤਹਿਤ ਭਰ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਦਿੱਤੇ ਗਏ ਹਨ | ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ਅਵਾਣ, ਸਰਪੰਚ ਹਰਵੰਤ ਸਿੰਘ ਲੋਪਾ, ਪ੍ਰਧਾਨ ਗੁਰਨਾਮ ਸਿੰਘ ਬਰੀਲਾ, ਸਤਿੰਦਰ ਸਿੰਘ ਅਵਾਣ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ 'ਤੂੰ ਅਗਲਾ ਵਰਕਾ ਫੋਲ' ਨਾਟਕ ਦੀ ਦੂਜੀ ਪੇਸ਼ਕਾਰੀ ਸਰਕਾਰੀ ਕਾਲਜ ਵਿਖੇ 11 ਨੂੰ ਅਗਲੀ ਖ਼ਬਰ ਐੱਸ.ਸੀ. ਭਾਈਚਾਰੇ ਖਿਲਾਫ਼ ਰਾਜਾ ਵੜਿੰਗ ਵਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਸੰਬੰਧੀ ਸਮਾਜ 'ਚ ਭਾਰੀ ਰੋਸ : ਮਨ ਬੁੱਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।