21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਐੱਸ.ਸੀ. ਭਾਈਚਾਰੇ ਖਿਲਾਫ਼ ਰਾਜਾ ਵੜਿੰਗ ਵਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਸੰਬੰਧੀ ਸਮਾਜ 'ਚ ਭਾਰੀ ਰੋਸ : ਮਨ ਬੁੱਟਰ

ਅਜੀਤ ਡੈਸਕ 06-11-2025
ਧਾਰੀਵਾਲ, 5 ਨਵੰਬਰ (ਜੇਮਸ ਨਾਹਰ)- ਬੀਤੇ ਦਿਨੀਂ ਕਾਂਗਰਸ ਦੇ ਸੂਬਾ ਲੀਡਰ ਰਾਜਾ ਵੜਿੰਗ ਵਲੋਂ ਐਸ.ਸੀ. ਭਾਈਚਾਰੇ ਖਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਸਬੰਧੀ ਐਸ.ਸੀ. ਸਮਾਜ 'ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਮਨ ਬੁੱਟਰ ਪਸਨਾਵਾਲ ਜ਼ਿਲ੍ਹਾ ਯੂਥ ਪ੍ਰਧਾਨ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਨੇ ਘਟੀਆ ਬੋਲ ਸਾਡੇ ਦਲਿਤ ਭਾਈਚਾਰੇ ਖਿਲਾਫ਼ ਬੋਲੇ ਹਨ ਜਿਸ ਦੀ ਅਸੀਂ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ | ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵਲੋਂ ਅਜਿਹੇ ਸ਼ਬਦ ਬੋਲੇ ਗਏ ਹਨ, ਜਿਸ ਨੂੰ ਬਿਆਨ ਕਰਨਾ ਵੀ ਸਹੀ ਨਹੀਂ ਲਗਦਾ | ਉਨ੍ਹਾਂ ਕਿਹਾ ਕਿ ਵੜਿੰਗ ਦੇ ਇਨ੍ਹਾਂ ਸ਼ਬਦਾਂ ਨੇ ਐਸ.ਸੀ. ਭਾਈਚਾਰੇ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ | ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਤੇ ਵਿਦੇਸ਼ ਵੱਸਦੇ ਸਮੂਹ ਭਾਈਚਾਰੇ ਵਲੋਂ ਰਾਜੇ ਵੜਿੰਗ ਦਾ ਬਾਈਕਾਟ ਕੀਤਾ ਜਾਵੇਗਾ ਤੇ ਜਲਦੀ ਸਬੰਧਿਤ ਸਮਾਜ ਵਲੋਂ ਇਸ ਦੇ ਖਿਲਾਫ਼ ਰਣਨੀਤੀ ਤਿਆਰ ਕੀਤੀ ਜਾਵੇਗੀ |ੀਟੀਐਲ08
ਪਿਛਲੀ ਖ਼ਬਰ ਕਾਂਗਰਸ ਦੇ ਬਲਾਕ ਪ੍ਰਧਾਨ ਅਲਾਵਲਪੁਰ ਨੇ 'ਵੋਟ ਚੋਰ ਗੱਦੀ ਛੋੜ' ਮੁਹਿੰਮ ਤਹਿਤ 10 ਹਜ਼ਾਰ ਫਾਰਮ ਪੰਜਾਬ ਪ੍ਰਧਾਨ ਨੂੰ ਸ... ਅਗਲੀ ਖ਼ਬਰ ਰਾਹੁਲ ਬੋਲੇ-ਹਰਿਆਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।