30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 156ਵੇਂ ਦਿਨ 'ਚ ਦਾਖ਼ਲ

ਅਜੀਤ ਡੈਸਕ 01-09-2025
ਸ਼ਾਹਪੁਰ ਕੰਢੀ, 31 ਅਗਸਤ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ 156ਵੇਂ ਦਿਨ ਵਿਚ ਦਾਖ਼ਲ ਹੋ ਗਈ | ਅੱਜ ਭੁੱਖ ਹੜਤਾਲ ਉਪਰ ਬੈਠਣ ਵਾਲਿਆਂ ਵਿਚ ਸੁਖਦੇਵ ਸਿੰਘ ਪੁੱਤਰ ਬਿਸੰਬਰ ਦਾਸ, ਸੰਦੀਪ ਸਿੰਘ ਪੁੱਤਰ ਵਜ਼ੀਰ ਸਿੰਘ, ਵੈਲ ਮੁਰਗਨ ਪੁੱਤਰ ਰਾਮ ਮੂਰਤੀ, ਬਲਬੀਰ ਸਿੰਘ ਪੁੱਤਰ ਰਾਮ ਚੰਦ, ਮਰਜੂ ਪੁੱਤਰ ਗੋਖਰੂ ਆਦਿ ਸ਼ਾਮਿਲ ਸਨ | ਭੁੱਖ ਹੜਤਾਲੀ ਡੈਮ ਔਸਤੀਆਂ ਨੇ ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੁਜ਼ਗਾਰ ਦੀ ਮੰਗ ਕੀਤੀ | ਇਸ ਮੌਕੇ ਕੁਲਦੀਪ ਪਠਾਨੀਆ, ਰਵਿੰਦਰ ਕੁਮਾਰ, ਪ੍ਰੇਮ ਸਿੰਘ, ਧਰਮ ਚੰਦ, ਪ੍ਰਦੀਪ ਕੁਮਾਰ, ਚੈਨ ਸਿੰਘ, ਅਵਤਾਰ ਸਿੰਘ, ਰਾਹੁਲ ਕੁਮਾਰ, ਗੁਰਦੀਪ ਸਿੰਘ, ਦੇਸ ਰਾਜ, ਪ੍ਰੇਮ ਚੰਦ, ਹਰਨਾਮ ਦਾਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਵਿਚ ਕਰਵਾਇਆ ਦੋ ਰੋਜ਼ਾ ਸਮਤਾ ਸਤਿਸੰਗ ਹੋਇਆ ਸਮਾਪਤ ਅਗਲੀ ਖ਼ਬਰ ਪਿੰਡ ਬਗਿਆਲ ਦੀ 5 ਦਿਨਾਂ 'ਚ 20 ਏਕੜ ਦੇ ਕਰੀਬ ਉਪਜਾਊ ਜ਼ਮੀਨ ਆਈ ਦਰਿਆ ਦੀ ਲਪੇਟ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।