06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

32 ਵੀਂ ਜ਼ਿਲ੍ਹਾ ਬਾਲ ਵਿਗਿਆਨ ਕਾਂਗਰਸ ’ਚ ਨੌਜਵਾਨ ਵਿਗਿਆਨੀਆਂ ਨੇ ਦਿਖਾਈ ਪ੍ਰਤਿਭਾ

ਪਠਾਨਕੋਟ, 5 ਨਵੰਬਰ (ਸੰਧੂ)-ਪੀ. ਐਮ.

ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ । ਤਸਵੀਰ: ਸੰਧੂ 06-11-2026
ਪਠਾਨਕੋਟ, 5 ਨਵੰਬਰ (ਸੰਧੂ)-ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਬਨੀ ਲੋਧੀ ਵਿਖੇ 32ਵੀਂ ਜ਼ਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ਕਰਵਾਈ ਗਈ । ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਪ੍ਰੋਗਰਾਮ ਤਹਿਤ ਕਰਵਾਏ ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਨਵੀਨਤਾਕਾਰੀ ਮਾਡਲਾਂ ਤੇ ਖੋਜ ਅਧਾਰਿਤ ਪ੍ਰੋਜੈਕਟਾਂ ਰਾਹੀਂ ਆਪਣੀ ਵਿਗਿਆਨਕ ਸੋਚ ਦਾ ਪ੍ਰਦਰਸ਼ਨ ਕੀਤਾ। ਸਮਾਗਮ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਨਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁੱਖ ਅਧਿਆਪਕ ਸੁਧੀਰ ਸਿੰਘ ਸਲਾਰੀਆ ਤੇ ਡੀ.ਆਰ.ਸੀ. ਸਾਇੰਸ ਸੰਜੀਵ ਸ਼ਰਮਾ ਦੀ ਦੇਖ-ਰੇਖ ਵਿਚ ਕਰਵਾਇਆ ਗਿਆ । ਇਸ ਮੌਕੇ ਅਮਨਦੀਪ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਜੱਜਾਂ ਦੀ ਭੂਮਿਕਾ ਰਾਜੇਸ਼ ਸਲਵਾਨ, ਅਜੇ ਕੁਮਾਰ ਭੋਗਲ, ਰਾਜਨ ਤੇ ਰਾਮਪ੍ਰਸ਼ਾਦ ਨੇ ਨਿਭਾਈ । ਮੁਕਾਬਲੇ ਦੇ ਜੂਨੀਅਰ ਵਿੰਗ ਵਿਚ ਸਰਕਾਰੀ ਹਾਈ ਸਕੂਲ ਚਕੜ, ਮਾਡਰਨ ਸੰਦੀਪਨੀ ਸਕੂਲ ਪਠਾਨਕੋਟ ਤੇ ਸਰਕਾਰੀ ਹਾਈ ਸਕੂਲ ਨਿਚਲੀ ਬੜੋਈ ਦੀ ਚੋਣ ਰਾਜ ਪੱਧਰੀ ਮੁਕਾਬਲੇ ਲਈ ਹੋਈ । ਇਸੇ ਤਰ੍ਹਾਂ ਸੀਨੀਅਰ ਵਿੰਗ ਵਿਚ ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਸਕੂਲ ਆਫ਼ ਐਮੀਨੈਂਸ ਭੋਆ ਤੇ ਸਰਕਾਰੀ ਹਾਈ ਸਕੂਲ ਬਾਰਠ ਸਾਹਿਬ ਨੇ ਸਥਾਨ ਹਾਸਲ ਕੀਤਾ । ਮੁੱਖ ਮਹਿਮਾਨ ਅਮਨਦੀਪ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਸੰਜੀਵ ਸ਼ਰਮਾ ਨੇ ਰਾਜ ਪੱਧਰੀ ਮੁਕਾਬਲੇ ਲਈ ਵਿਦਿਆਰਥੀਆਂ ਨੂੰ ਪ੍ਰੋਜੈਕਟਾਂ ਦੀ ਪੇਸ਼ਕਾਰੀ ਤੇ ਤਿਆਰੀ ਸਬੰਧੀ ਸੁਝਾਅ ਦਿੱਤੇ। ਅੰਤ ਵਿਚ ਮੁੱਖ ਅਧਿਆਪਕ ਸੁਧੀਰ ਸਿੰਘ ਸਲਾਰੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਵਪਾਰ ਮੰਡਲ ਪਠਾਨਕੋਟ ਨੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।