15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਕੂਲ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੀ ਅੱਜ ਤੋਂ ਸ਼ੁਰੂਆਤ

ਅਜੀਤ ਡੈਸਕ 21-07-2025
ਗੁਰਦਾਸਪੁਰ, 20 ਜੁਲਾਈ (ਚੱਕਰਾਜਾ)-ਭਾਰਤ ਸਰਕਾਰ ਵਲੋਂ ਸਮੱਗਰਾ ਸਿੱਖਿਆ ਅਧੀਨ ਪੂਰੇ ਭਾਰਤ ਵਿਚ 9ਵੀਂ ਤੇ 12ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਕਲਾ ਨਿਖਾਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਲਾ ਉਤਸਵ ਸਕੂਲ ਪੱਧਰ, ਜ਼ਿਲ੍ਹਾ ਪੱਧਰ, ਜ਼ੋਨ ਪੱਧਰ ਅਤੇ ਨੈਸ਼ਨਲ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ਗੁਰਦਾਸਪੁਰ ਰਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਨੇ ਦੱਸਿਆ ਕਿ ਕਲਾ ਉਤਸਵ ਤਹਿਤ ਵਿਦਿਆਰਥੀਆਂ ਦੇ ਵੋਕਲ ਮਿਊਜ਼ਿਕ (ਸੋਲੋ ਤੇ ਗਰੁੱਪ), ਇੰਸਟਰੂਮੈਂਟਲ ਮਿਊਜ਼ਿਕ (ਸੋਲੋ, ਮੈਲੋਡਿਕ ਤੇ ਗਰੁੱਪ), ਡਾਂਸ (ਸੋਲੋ ਤੇ ਗਰੁੱਪ), ਥੀਏਟਰ ਗਰੁੱਪ (ਰੋਲ ਪੇਲ, ਮਿਮਿਕਰੀ), ਵੀਜ਼ੂਅਲ ਆਰਟ ( 2ਡੀ, 3ਡੀ ਤੇ ਗਰੁੱਪ), ਸਟੋਰੀ ਟੈਲਿੰਗ ਆਦਿ ਵਿਚ 12 ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਆਯੋਜਿਤ ਕਰਵਾਏ ਜਾਣਗੇ | ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਲਾ ਉਤਸਵ ਦੇ ਜ਼ਿਲ੍ਹਾ ਨੋਡਲ ਅਫ਼ਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਉਪਰੋਕਤ 12 ਵੱਖ-ਵੱਖ ਈਵੈਂਟਸ ਨੂੰ ਸਕੂਲ ਪੱਧਰ 'ਤੇ ਕੰਡਕਟ ਕਰਵਾਉਣ ਵਾਸਤੇ ਅੱਜ ਮਿਤੀ 21-07-2025 ਤੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਜੋ ਕਿ 26-07-2025 ਤੱਕ ਜਾਰੀ ਰਹੇਗਾ, ਜਿਸ ਵਾਸਤੇ ਮਿਤੀ ਵਾਰ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਅਤੇ ਹਰੇਕ ਸਕੂਲ ਮੁਖੀ ਇਹ ਮੁਕਾਬਲੇ ਕੰਡਕਟ ਕਰਵਾਉਣ ਉਪਰੰਤ ਹਰੇਕ ਈਵੈਂਟ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਭੇਜਣਗੇ ਅਤੇ ਇਸੇ ਤਰ੍ਹਾਂ ਜ਼ਿਲੇ੍ਹ ਵਿਚੋਂ ਹਰੇਕ ਈਵੈਂਟ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ੋਨ/ਸਟੇਟ ਪੱਧਰ ਵਾਸਤੇ ਭਾਗ ਲੈਣ ਲਈ ਭੇਜਿਆ ਜਾਵੇਗਾ ਅਤੇ ਜ਼ੋਨ ਪੱਧਰ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨੈਸ਼ਨਲ ਲੈਵਲ 'ਤੇ ਕੰਪੀਟ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ | ਕੋਆਰਡੀਨੇਟਰ ਸਰਬਜੀਤ ਸਿੰਘ ਨੇ ਜ਼ਿਲੇ੍ਹ ਦੇ ਸਮੂਹ ਸਰਕਾਰੀ/ਪ੍ਰਾਈਵੇਟ/ਏਡਿਡ ਸਕੂਲਾਂ ਵਿਚ 9ਵੀਂ ਤੇ 12ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਕੂਲ ਪੱਧਰ 'ਤੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਸੁਚੇਤ ਕੀਤਾ ਤਾਂ ਜੋ ਵਿਦਿਆਰਥੀਆਂ ਇਸ ਫ਼ੀਲਡ ਵਿਚ ਵੀ ਆਪਣੀਆਂ ਪ੍ਰਾਪਤੀਆਂ ਦਰਜ ਕਰ ਸਕਣ |
ਪਿਛਲੀ ਖ਼ਬਰ ਚੇਅਰਮੈਨ ਰਮਨ ਬਹਿਲ ਨੇ ਜਨਤਾ ਨੰੂ ਸੂਬੇ ਨੰੂ ਨਸ਼ਾ ਮੁਕਤ ਕਰਕੇ ਮੁੜ ਰੰਗਲਾ ਪੰਜਾਬ ਬਣਾਉਣ ਦਾ ਦਿੱਤਾ ਸੱਦਾ ਅਗਲੀ ਖ਼ਬਰ 10 ਸਾਲਾਂ ਤੋਂ ਬੰਦ ਪਈ ਕੋਆਪ੍ਰੇਟਿਵ ਸੁਸਾਇਟੀ ਪੇਰੋਸ਼ਾਹ ਦੀ ਸਰਬਸੰਮਤੀ ਨਾਲ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।