ਘੁਮਾਣ, 20 ਜੁਲਾਈ (ਬੰਮਰਾਹ)-ਕੋਆਪ੍ਰੇਟਿਵ ਸੋਸਾਇਟੀ ਦੀ ਚੋਣ ਮੌਕੇ ਸਰਪੰਚ ਸੁਖਰਾਜ ਸਿੰਘ ਕਾਹਲੋਂ ਪੇਰੋਸ਼ਾਹ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰਤਾ ਵਿਭਾਗ ਨੂੰ ਪਿੰਡਾਂ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ | ਸਹਿਕਾਰੀ ਸਭਾਵਾਂ ਰਾਹੀਂ ਪਿੰਡਾਂ ਦੇ ਕਿਸਾਨਾਂ, ਮਿਹਨਤਕਸ਼ ਲੋਕਾਂ ਦੇ ਹੁਨਰਮੰਦ ਨਜ਼ੱਰੀਏ ਦੀ ਪਹਿਚਾਣ ਕਰ ਕੇ ਉਸ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਲਈ ਸਹਿਕਾਰਤਾ ਵਿਭਾਗ ਦੇ ਸਹਿਯੋਗੀ ਅਦਾਰੇ ਜਿਵੇਂ ਮਾਰਕਫੈੱਡ, ਹਾਊਸਫੈਡ, ਮਿਲਕਫੈੱਡ, ਵੀਵਕੋ ਅਤੇ ਪਨਕੋਫੈਡ ਵਲੋਂ ਸਹਿਕਾਰੀ ਸਭਾਵਾਂ ਨੂੰ ਖਾਦ ਪਦਾਰਥ, ਕੀੜੇਮਾਰ ਦਵਾਈਆਂ, ਖਾਦਾਂ, ਖੇਤੀਬਾੜੀ ਦੇ ਅਧੁਨਿਕ ਸੰਦ, ਖਾਦੀ ਤੱਤ, ਵਧੀਆ ਕੁਆਲਟੀ ਦੇ ਬੀਜ, ਖਾਣਯੋਗ ਪਦਾਰਥ ਤੇਲ, ਦੁੱਧ, ਖੰਡ, ਦਾਲਾਂ ਆਦਿ ਖਰੀਦ ਵੀ ਕੀਤੀਆਂ ਜਾਂਦੀਆਂ ਹਨ ਅਤੇ ਕੰਟਰੋਲ ਕੀਮਤਾਂ 'ਤੇ ਮੁਹੱਈਆ ਵੀ ਕਰਵਾਏ ਜਾਂਦੇ ਹਨ | ਇਸ ਮੌਕੇ ਸਹਿਕਾਰਤਾ ਵਿਭਾਗ ਵਲੋਂ ਬਤੌਰ ਅਬਜਰਵਰ ਇੰਸਪੈਕਟਰ ਸ੍ਰੀ ਰੋਹਿਤ, ਸਕੱਤਰ ਜਗਦੇਵ ਸਿੰਘ, ਸਕੱਤਰ ਅਮਨਦੀਪ ਸਿੰਘ ਵਲੋਂ ਸਭਾ ਦੇ ਮੈਬਰਾਂ ਦੀ ਇਕੱਤਰਤਾ ਵਿਚ ਨਾਮਜ਼ਦਗੀਆਂ ਦੀ ਮੰਗ ਕਰਨ 'ਤੇ ਪੰਜ ਮੈਂਬਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਿਸ 'ਤੇ ਸਮੂਹ ਮੈਂਬਰਾਂ ਨੇ ਸਹਿਮਤੀ ਪ੍ਰਗਟ ਕਰਦਿਆਂ ਰਛਪਾਲ ਸਿੰਘ, ਕੁਲਦੀਪ ਸਿੰਘ, ਬਾਵਾ ਸਿੰਘ, ਬਲਦੇਵ ਸਿੰਘ ਅਤੇ ਪਰਮਜੀਤ ਸਿੰਘ ਨੂੰ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ | 5 ਮੈਂਬਰੀ ਕਮੇਟੀ ਵਲੋਂ ਬਲਦੇਵ ਸਿੰਘ ਸੂਬੇਦਾਰ ਨੂੰ ਪ੍ਰਧਾਨ ਅਤੇ ਕੁਲਦੀਪ ਸਿੰਘ ਫੌਜੀ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ | ਇਸ ਮੌਕੇ ਸਰਪੰਚ ਸੁਖਰਾਜ ਸਿੰਘ ਕਾਹਲੋਂ, ਬਾਬਾ ਜੋਗਿੰਦਰ ਸਿੰਘ, ਚਰਨਜੀਤ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਸੁਰਿੰਦਰ ਸਿੰਘ, ਸਾਬਕਾ ਮੈਨੇਜਰ ਮਨਜੀਤ ਸਿੰਘ, ਸੁੱਚਾ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਜਥੇਦਾਰ ਕਰਨੈਲ ਸਿੰਘ, ਸੂਬੇਦਾਰ ਬਲਦੇਵ ਸਿੰਘ, ਰਛਪਾਲ ਸਿੰਘ, ਬਾਵਾ ਸਿੰਘ, ਪਰਮਜੀਤ ਸਿੰਘ, ਜੋਗਿੰਦਰ ਸਿੰਘ, ਬਲਦੇਵ ਸਿੰਘ, ਰਾਜ ਸਿੰਘ, ਭਜਨ ਸਿੰਘ, ਲਖਵਿੰਦਰ ਸਿੰਘ, ਮੋਹਨ ਲਾਲ ਆਦਿ ਹਾਜ਼ਰ ਸਨ |