ਬਟਾਲਾ, 19 ਜੁਲਾਈ (ਸਤਿੰਦਰ ਸਿੰਘ)-ਸ੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਕੂਲ ਪ੍ਰਬੰਧ ਤੇ ਅਨੁਸ਼ਾਸਨ ਨੂੰ ਹੋਰ ਵਧੀਆ ਕਰਨ ਅਤੇ ਯੋਗ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਮੁਤਾਬਕ ਜ਼ਿੰਮੇਵਾਰੀਆਂ ਦੇਣ ਲਈ ਇਕ ਕੌਂਸਲਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚੋਂ ਚੁਣੇ ਹੋਏ ਵਿਦਿਆਰਥੀਆਂ ਦੀ ਬੈਚ ਸੈਰੇਮਨੀ ਸਕੂਲ ਮੈਨੇਜਿੰਗ ਡਾਇਰੈਕਟਰ ਪਰਮਜੀਤ ਕੌਰ ਸੰਧੂ ਤੇ ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਦੀ ਦੇਖ-ਰੇਖ ਵਿਚ ਕਰਵਾਈ ਗਈ | ਇਸ ਵਿਚ ਵੱਖ-ਵੱਖ ਵਿੰਗਾਂ ਨਾਲ ਸੰਬੰਧਿਤ ਵਿਦਿਆਰਥੀਆਂ, ਜਿਸ ਵਿਚ ਗੁਰਮਨਜੋਤ ਸਿੰਘ ਮੁੱਖ ਲੜਕਾ, ਜਸ਼ਨਪ੍ਰੀਤ ਕੌਰ ਮੁੱਖ ਲੜਕੀ, ਯੂਨੀਫਾਰਮ ਕੈਪਟਨ ਵਰਿੰਦਰ ਸਿੰਘ ਤੇ ਨੂਰਪ੍ਰੀਤ ਕੌਰ, ਖੇਡ ਕੈਪਟਨ ਗੁਰਪ੍ਰੀਤ ਸਿੰਘ ਤੇ ਪ੍ਰਭਜੋਤ ਕੌਰ, ਈਵੈਂਟ ਕੈਪਟਨ ਸੁਮਿਤ ਕੁਮਾਰ, ਪਲਕਪ੍ਰੀਤ ਕੌਰ, ਹਰਪ੍ਰੀਤ ਕੌਰ, ਸੱਭਿਆਚਾਰਕ ਕੈਪਟਨ ਸਿਮਰਨਜੀਤ ਸਿੰਘ ਤੇ ਜਸਮੀਤ ਕੌਰ, ਉਪ ਮੁੱਖ ਲੜਕਾ ਤੇ ਲੜਕੀ ਪਿ੍ਤਪਾਲ ਸਿੰਘ ਤੇ ਸਪਨਪ੍ਰੀਤ ਕੌਰ ਚੁਣੇ ਗਏ | ਜਦ ਕਿ ਧਾਰਮਿਕ ਗਤੀਵਿਧੀਆਂ ਵਿਚ ਸਹਿਯੋਗ ਕਰਨ ਲਈ ਵਿਦਿਆਰਥੀ ਅਰਮਾਨਪ੍ਰੀਤ ਸਿੰਘ ਅਤੇ ਕਿਮੀ ਸਲਘੋਤਰਾ ਦੀ ਵਿਸ਼ੇਸ਼ ਚੋਣ ਕੀਤੀ ਗਈ | ਮੈਨੇਜਿੰਗ ਡਾਇਰੈਕਟਰ ਪਰਮਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਮਿਲੀਆਂ ਆਪੋ-ਆਪਣੀ ਵਿੰਗ ਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਲਈ ਪ੍ਰੇਰਨਾ ਦਿੱਤੀ ਤਾਂ ਕਿ ਵਿਦਿਆਰਥੀ ਲੀਡਰਸ਼ਿਪ ਦਾ ਗੁਣ ਧਾਰਨ ਕਰ ਕੇ ਆਉਣ ਵਾਲੀ ਜ਼ਿੰਦਗੀ ਵਿਚ ਸਫਲਤਾ ਹਾਸਿਲ ਕਰ ਸਕਣ | ਇਸ ਮੌਕੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |