26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਡ ਮੰਮਣ ਵਿਖੇ ਨਸ਼ਿਆਂ ਵਿਰੁੱਧ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 20-07-2025
ਧਿਆਨਪੁਰ, 19 ਜੁਲਾਈ (ਕੁਲਦੀਪ ਸਿੰਘ ਸੋਨੂੰ)-ਪਿੰਡ ਮੰਮਣ ਵਿਖੇ ਅੱਜ ਸਮੁੱਚੇ ਪਿੰਡ ਨਿਵਾਸੀਆਂ ਵਲੋਂ ਪਿਛਲੇ ਦਿਨੀਂ ਨਸ਼ਾ ਵੇਚਣ ਅਤੇ ਲੈਣ ਦੀ ਤਾਂਘ ਵਿਚ ਫਿਰਦੇ ਨੌਜਵਾਨਾਂ ਨੂੰ ਘੇਰਨ ਤੋਂ ਬਾਅਦ ਚੇਅਰਮੈਨ ਸੁੱਚਾ ਸਿੰਘ ਮੰਮਣ, ਮੌਜ਼ੂਦਾ ਸਰਪੰਚ ਰਵੀਦੀਪ ਸਿੰਘ ਰਵੀ ਮੰਮਣ, ਸਰਪੰਚ ਬਿਕਰਮਜੀਤ ਸਿੰਘ ਬਿੱਕਾ ਮੰਮਣ, ਡਾ. ਅਵਤਾਰ ਸਿੰਘ ਮੰਮਣ ਅਤੇ ਗੱਗੂ ਮੰਮਣ ਦੀ ਅਗਵਾਈ ਵਿਚ ਨਸ਼ਾ ਤਸਕਰਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਦੇ ਐੱਨ.ਆਰ.ਆਈ. ਵੀਰਾਂ ਅਤੇ ਪੰਚਾਇਤ ਦੀ ਮਦਦ ਨਾਲ ਖੇਡ ਮੈਦਾਨ 'ਚ ਕਮਰਾ ਬਣਾਇਆ ਸੀ, ਪਰ ਉਥੇ ਨਸ਼ੇ ਦੇ ਆਦੀ ਲੋਕਾਂ ਵਲੋਂ ਨਸ਼ੇ ਦੀ ਸਮੱਗਰੀ ਦੀ ਵਰਤੋਂ ਹੁੰਦੀ ਸੀ, ਜਿਸ ਕਰ ਕੇ ਪਿੰਡ ਵਾਸੀਆਂ ਨੇ ਬਾਹਰੋਂ ਦੇਹੜ ਗਵਾਰ ਵਲੋਂ ਆਏ ਨੌਜਵਾਨਾਂ ਨੂੰ ਕਾਬੂ ਕਰ ਕੇ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਤੇ ਗ੍ਰਾਮ ਪੰਚਾਇਤ ਨੇ ਤਾੜਨਾ ਕਰ ਕੇ ਉਨ੍ਹਾਂ ਨੂੰ ਛੱਡ ਦਿੱਤਾ | ਖੇਡ ਵਿੰਗ, ਗ੍ਰਾਮ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਬੰਦਿਆਂ ਨੇ 12 ਮੈਂਬਰੀ ਕਮੇਟੀ ਬਣਾ ਕੇ ਐਲਾਨ ਕਰ ਦਿੱਤਾ ਕਿ ਜੇਕਰ ਸਾਡੇ ਪਿੰਡ ਵਿਚ ਕੋਈ ਨਸ਼ਿਆਂ ਦੇ ਸਬੰਧ ਵਿਚ ਕਿਸੇ ਦੀ ਵੀ ਮਦਦ ਕਰਦਾ ਹੈ ਜਾਂ ਆਪ ਵਰਤੋਂ ਕਰਦਾ ਹੈ ਤਾਂ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਪਿੰਡ ਦੇ ਸਰਪੰਚ ਰਵੀਦੀਪ ਸਿੰਘ ਮੰਮਣ ਨੇ ਐਲਾਨ ਕੀਤਾ ਕਿ ਪੰਚਾਇਤ ਵਲੋਂ ਕਿਸੇ ਵੀ ਨਸ਼ਾ ਵੇਚਣ ਜਾਂ ਖ਼ਰੀਦਣ ਵਾਲੇ ਬੰਦੇ ਦੀ ਕੋਈ ਵੀ ਮਦਦ ਨਹੀਂ ਕੀਤੀ ਜਾਵੇਗੀ | ਇਸ ਸਬੰਧੀ ਜਦ ਐੱਸ.ਐੱਚ.ਓ. ਥਾਣਾ ਕੋਟਲੀ ਸੂਰਤ ਮੱਲ੍ਹੀ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ | ਇਸ ਮੌਕੇ ਪ੍ਰਧਾਨ ਪਵਨ, ਮਨਪ੍ਰੀਤ ਸਿੰਘ ਪਹਿਲਵਾਨ, ਰੂਪ ਲਾਲ ਸਾ. ਸਰਪੰਚ, ਸਾ. ਸਰਪੰਚ ਸੁਖਦੇਵ ਸਿੰਘ ਮੰਮਣ, ਜੋਗਿੰਦਰ ਸਿੰਘ ਮੈਂਬਰ, ਖੜਕ ਮੰਮਣ, ਅਮਨ ਮੰਮਣ, ਅਰਜਨ ਸਿੰਘ ਤੋਂ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦਾਸਪੁਰ ਅੰਦਰ 1.75 ਕਰੋੜ ਨਾਲ 7 ਹੋਰ ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾਣਗੇ-ਚੇਅਰਮੈਨ ਬਹਿਲ <br/> ਅਗਲੀ ਖ਼ਬਰ ਸ੍ਰੀ ਦਸਮੇਸ਼ ਸਕੂਲ ਕਾਦੀਆਂ 'ਚ ਵਿਦਿਆਰਥੀਆਂ ਦੀ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।