26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੜਕ ਹਾਦਸੇ ਵਿਚ ਮਾਰੀ ਗਈ ਔਰਤ ਦੇ ਮਾਮਲੇ ਵਿਚ ਨਾਮਾਲੂਮ 'ਤੇ ਪਰਚਾ ਦਰਜ

ਅਜੀਤ ਡੈਸਕ 20-07-2025
ਬਟਾਲਾ, 19 ਜੁਲਾਈ (ਰਾਕੇਸ਼ ਰੇਖੀ)-ਪਿਛਲੇ ਦਿਨੀਂ ਸੜਕ ਹਾਸਦੇ ਵਿਚ ਮਾਰੀ ਗਈ ਔਰਤ ਦੇ ਮਾਮਲੇ ਵਿਚ ਪੁਲਿਸ ਨੇ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਸਿਵਲ ਲਾਇਨ ਦੇ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵਾਸੀ ਨੌਨਿਹਾਲ ਜ਼ਿਲ੍ਹਾ ਰਾਜੌਰੀ (ਜੰਮੂ ਕਸ਼ਮੀਰ) ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨੀਂ ਉਹ ਆਪਣੀ ਕਾਰ ਜੇ.ਕੇ. 11-ਈ4829 ਰਾਹੀਂ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਮੱਥਾ ਟੇਕਣ ਗਿਆ ਸੀ | ਵਾਪਸੀ 'ਤੇ ਜਦੋਂ ਉਹ ਸ਼ਾਮ ਕਰੀਬ ਸਾਢੇ 4 ਵਜੇ ਕੰਡਿਆਲ ਬਾਈਪਾਸ ਨੇੜੇ ਪਹੁੰਚਿਆ ਤਾਂ ਸੜਕ 'ਤੇ ਟਰੱਕ ਖੜਾ ਸੀ, ਇਸੇ ਦੌਰਾਨ ਇਕ ਲਾਵਾਰਸ ਗਊ ਉਸ ਦੀ ਕਾਰ ਅੱਗੇ ਆ ਗਈ, ਸੰਤੁਲਨ ਵਿਗੜ ਜਾਣ ਕਾਰਨ ਕਾਰ ਖੜੇ ਟਰੱਕ ਨਾਲ ਜਾ ਟਕਰਾਈ | ਇਸ ਹਾਦਸੇ ਵਿਚ ਉਸ ਦੀ ਪਤਨੀ ਦੀ ਮੌਤ ਹੋ ਗਈ | ਪੁਲਿਸ ਨੇ ਇਸ ਸਬੰਧ ਵਿਚ ਨਾਮਾਲੂਮ ਟਰੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਸ੍ਰੀ ਦਸਮੇਸ਼ ਸਕੂਲ ਕਾਦੀਆਂ 'ਚ ਵਿਦਿਆਰਥੀਆਂ ਦੀ ਹੋਈ ਚੋਣ <br/> ਅਗਲੀ ਖ਼ਬਰ ਟੁੱਟੇ ਹੋਏ ਮੇਨ ਹੋਲ ਨੂੰ ਬਦਲੇ ਜਾਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।