26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਟੁੱਟੇ ਹੋਏ ਮੇਨ ਹੋਲ ਨੂੰ ਬਦਲੇ ਜਾਣ ਦੀ ਮੰਗ

ਅਜੀਤ ਡੈਸਕ 20-07-2025
ਦੀਨਾਨਗਰ, 19 ਜੁਲਾਈ (ਸੋਢੀ/ਸ਼ਰਮਾ)-ਭੂਤਨਾਥ ਮੰਦਰ ਰੋਡ ਦੀਨਾਨਗਰ ਦੇ ਨਿਵਾਸੀਆਂ ਨੇ ਰੋਡ 'ਤੇ ਟੁੱਟੇ ਹੋਏ ਮੇਨ ਹੋਲ਼ ਨੂੰ ਤੁਰੰਤ ਠੀਕ ਕੀਤੇ ਜਾਣ ਦੀ ਮੰਗ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿੰਦਰ ਪਾਲ, ਵਿਜੇ ਮਹਾਜਨ, ਵਿਸ਼ਾਲ ਕੁਮਾਰ, ਸਤਿੰਦਰ ਕੁਮਾਰ ਤੇ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਦੀਨਾਨਗਰ ਭੂਤਨਾਥ ਮੰਦਰ ਰੋਡ ਵਿਚਕਾਰ ਇਕ ਮੇਨ ਹੋਲ ਕਾਫ਼ੀ ਸਮੇਂ ਤੋਂ ਟੁੱਟਿਆ ਹੋਇਆ ਹੈ ਜੋ ਕਿ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਾਇਆ ਹੈ | ਉਨ੍ਹਾਂ ਦਿਆ ਕਿ ਇਸ ਸੜਕ 'ਤੇ ਰੋਜ਼ਾਨਾ ਸੈਂਕੜੇ ਲੋਕਾਂ ਦੀ ਆਵਾਜਾਈ ਹੁੰਦੀ ਹੈ ਅਤੇ ਸੜਕ ਵਿਚਕਾਰ ਟੁੱਟਿਆ ਹੋਇਆ ਮੇਨ ਹੋਲ਼ ਕਿਸੇ ਅਣਸੁਖਾਵੀਂ ਘਟਨਾ ਦਾ ਕਾਰਨ ਬਣ ਸਕਦਾ ਹੈ | ਉਨ੍ਹਾਂ ਦੱਸਿਆ ਕਿ ਭੂਤਨਾਥ ਮੰਦਰ ਵਿਚ ਸਾਵਣ ਮਹੀਨੇ ਕਾਰਨ ਸੜਕ 'ਤੇ ਸ਼ਰਧਾਲੂ ਵੀ ਵੱਡੀ ਗਿਣਤੀ ਵਿਚ ਆ ਰਹੇ ਹਨ ਅਤੇ ਰਾਤ ਵੇਲੇ ਇਸ ਟੁੱਟੇ ਮੇਨ ਹੋਲ਼ ਕਾਰਨ ਲੋਕ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹਨ | ਉਨ੍ਹਾਂ ਇਸ ਮੇਨ ਹੋਲ ਨੂੰ ਤੁਰੰਤ ਬਦਲੇ ਜਾਣ ਦੀ ਅਪੀਲ ਕੀਤੀ ਹੈ |

ਪਿਛਲੀ ਖ਼ਬਰ ਸੜਕ ਹਾਦਸੇ ਵਿਚ ਮਾਰੀ ਗਈ ਔਰਤ ਦੇ ਮਾਮਲੇ ਵਿਚ ਨਾਮਾਲੂਮ 'ਤੇ ਪਰਚਾ ਦਰਜ ਅਗਲੀ ਖ਼ਬਰ ਅਧਿਆਪਕਾਂ ਦੇ ਹੱਕ 'ਚ ਹੋਏ ਫ਼ੈਸਲਿਆਂ ਨੰੂ ਜਨਰਲਾਈਜ਼ ਕੀਤਾ ਜਾਵੇ-ਜੀ.ਟੀ.ਯੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।