26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਅਧਿਆਪਕਾਂ ਦੇ ਹੱਕ 'ਚ ਹੋਏ ਫ਼ੈਸਲਿਆਂ ਨੰੂ ਜਨਰਲਾਈਜ਼ ਕੀਤਾ ਜਾਵੇ-ਜੀ.ਟੀ.ਯੂ <br/>

ਅਜੀਤ ਡੈਸਕ 20-07-2025
ਗੁਰਦਾਸਪੁਰ, 19 ਜੁਲਾਈ (ਪੰਕਜ ਸ਼ਰਮਾ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਇਕਾਈ ਗੁਰਦਾਸਪੁਰ ਵਲੋਂ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮਸਲਿਆਂ ਨੰੂ ਹੱਲ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪਾਰਕ ਵਿਚ ਇਕੱਠੇ ਹੋਏ ਅਧਿਆਪਕਾਂ ਨੰੂ ਸੰਬੋਧਨ ਕਰਦਿਆਂ ਕੁਲਦੀਪ ਪੁਰੋਵਾਲ, ਦਿਲਦਾਰ ਭੰਡਾਲ ਅਤੇ ਅਨਿਲ ਕੁਮਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਰ ਮਹੀਨੇ ਦੀ 1 ਤਾਰੀਖ਼ ਨੰੂ ਸਾਰੇ ਕਰਮਚਾਰੀਆਂ ਨੰੂ ਤਨਖ਼ਾਹ ਦੇਣੀ ਯਕੀਨੀ ਬਣਾਈ ਜਾਵੇ, ਅਧਿਆਪਕਾਂ ਦੇ ਹੱਕ ਵਿਚ ਹੋਏ ਫ਼ੈਸਲਿਆਂ ਨੰੂ ਜਨਰਲਾਇਜ਼ ਕੀਤਾ ਜਾਵੇ, 5178 ਅਧਿਆਪਕਾਂ ਦੇ ਬਕਾਏ ਜਲਦ ਜਾਰੀ ਕੀਤੇ ਜਾਣ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਵਿਚ ਸਿਆਸੀ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ ਅਤੇ ਹੋਰ ਮੰਗਾਂ ਹੱਲ ਕੀਤੀਆਂ ਜਾਣ | ਇਸ ਮੌਕੇ ਸੁਖਜਿੰਦਰ ਰੰਧਾਵਾ, ਜੋਤ ਪ੍ਰਕਾਸ਼, ਮੰਗਲਦੀਪ, ਕੁਲਵੰਤ ਸਿੰਘ, ਬਲਕਾਰ ਸਿੰਘ, ਜਗਦੀਸ਼ ਰਾਜ ਬੈਂਸ, ਸਲਵਿੰਦਰ ਕੁਮਾਰ, ਕਪਿਲ ਸ਼ਰਮਾ, ਪਲਵਿੰਦਰ ਸਿੰਘ, ਸਿਮਰਨਜੀਤ ਸਿੰਘ, ਲਖਵਿੰਦਰ ਸਿੰਘ, ਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟੁੱਟੇ ਹੋਏ ਮੇਨ ਹੋਲ ਨੂੰ ਬਦਲੇ ਜਾਣ ਦੀ ਮੰਗ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ 'ਨਸ਼ਾ ਮੁਕਤੀ ਯਾਤਰਾ' ਦੌਰਾਨ ਲੋਕਾਂ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਦਿੱਤਾ ਸੁਨੇਹਾ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।