01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 73ਵੀਆਂ ਖੇਡਾਂ ਸ਼ੁਰੂ

ਅਜੀਤ ਡੈਸਕ 19-07-2025
ਬਟਾਲਾ, 18 ਜੁਲਾਈ (ਸਤਿੰਦਰ ਸਿੰਘ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 73ਵੀਆਂ ਜ਼ੋਨ ਕੋਟਲੀ ਸੂਰਤ ਮੱਲੀ ਦੀਆਂ ਸਾਲਾਨਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਈਆਂ ਹਨ | ਇਸ ਸਬੰਧੀ ਸਕੂਲ ਦੇ ਐੱਮ.ਡੀ. ਅਜੇਪਾਲ ਸਿੰਘ ਭਿੱਟੇਵੱਢ, ਕਰਨਪਾਲ ਸਿੰਘ ਭਿੱਟੇਵੱਢ ਅਤੇ ਪਿ੍ੰਸੀਪਲ ਦਵਿੰਦਰ ਸਿੰਘ ਫ਼ਜਲਾਬਾਦ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਜ਼ੋਨਲ ਪ੍ਰਧਾਨ ਮਨੋਜ ਕੁਮਾਰ ਪਿ੍ੰਸੀਪਲ ਮਿਰਜਾਜਾਨ, ਜ਼ੋਨ ਸੈਕਟਰੀ ਚਰਨਜੀਤ ਸਿੰਘ ਸ.ਸ.ਸ. ਸਕੂਲ ਵਡਾਲਾ ਬਾਂਗਰ, ਨਵਜੀਤ ਸਿੰਘ ਰਾਏਚੱਕ ਸ.ਸ.ਸ. ਸਕੂਲ ਮਿਰਜਾਜਾਨ, ਪਿ੍ੰ. ਬਚਿੱਤਰ ਸਿੰਘ ਦਰਗਾਬਾਦ ਸ.ਸ.ਸ. ਸਕੂਲ, ਰਾਜਾ ਮੰਮਣ ਕੋਟਲੀ ਸਕੂਲ, ਪਿ੍ੰ. ਜਗਦੀਪ ਸਿੰਘ ਡੇਰਾ ਪਠਾਣਾ ਸਕੂਲ ਅਤੇ ਹਰਮਨਬੀਰ ਸਿੰਘ ਸ.ਸ.ਸ. ਸਕੂਲ ਡੇਰਾ ਪਠਾਣਾ ਦੀ ਅਗਵਾਈ ਵਿਚ 21 ਜੁਲਾਈ ਤੱਕ ਇਹ ਖੇਡਾਂ ਚੱਲਣਗੀਆਂ | ਉਨ੍ਹਾਂ ਕਿਹਾ ਕਿ ਵਾਲੀਬਾਲ, ਖੋ-ਖੋ, ਚੈਸ, ਫੁੱਟਬਾਲ, ਕਬੱਡੀ, ਗਤਕਾ, ਕ੍ਰਿਕਟ, ਰੱਸਾਕੱਸੀ, ਯੋਗਾ ਅਤੇ ਕਰਾਟੇ ਸਮੇਤ 12 ਖੇਡਾਂ ਕਰਵਾਈਆਂ ਜਾਣਗੀਆਂ | ਪਿ੍ੰਸੀਪਲ ਦਵਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਪਹਿਲੇ 2 ਦਿਨ ਵਾਲੀਬਾਲ ਅਤੇ ਖੋ-ਖੋ ਦੇ ਮੁਕਾਬਲੇ ਹੋ ਰਹੇ ਹਨ, ਜਿਸ ਵਿਚ ਅੰਡਰ-14, 17 ਅਤੇ 19 ਲੜਕੇ-ਲੜਕੀਆਂ ਭਾਗ ਲੈਣਗੀਆਂ | ਉਨ੍ਹਾਂ ਕਿਹਾ ਕਿ ਅੱਜ ਪਹਿਲੇ ਦਿਨ ਵਾਲੀਬਾਲ ਵਿਚ 15 ਟੀਮਾਂ ਨੇ ਭਾਗ ਲਿਆ | ਇਸ ਮੌਕੇ ਜਸਪਾਲ ਸਿੰਘ ਡੀ.ਪੀ. ਦਸਮੇਸ਼ ਸਕੂਲ, ਜਗਪਾਲ ਸਿੰਘ ਦਸਮੇਸ਼ ਸਕੂਲ, ਸਿਮਰਤ ਸਿੰਘ ਵਡਾਲਾ ਬਾਂਗਰ ਡੀ.ਪੀ., ਜਸਬੀਰ ਕੌਰ, ਗੁਰਜਾਪ ਸਿੰਘ ਸ.ਸ.ਸ. ਸਕੂਲ ਧਿਆਨਪੁਰ, ਮਨਜੀਤ ਕੌਰ ਗਿੱਲਾਂਵਾਲੀ ਸਕੂਲ, ਸੁਖਵਿੰਦਰ ਸਿੰਘ ਡੀ.ਪੀ. ਮੱਲਿਆਂਵਾਲ, ਕਰਮਜੀਤ ਸਿੰਘ ਡੀ.ਪੀ. ਜੀ.ਐੱਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ, ਜੋਤੀ ਮੈਡਮ ਅਤੇ ਜਗਜੀਤ ਕੌਰ ਕਲਰਕ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ ਲੱੁਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 5 ਮੈਂਬਰ ਕਾਬੂ <br/> ਅਗਲੀ ਖ਼ਬਰ ਭਾਜਪਾ ਦੇ ਪੰਜਾਬ ਕਾਰਜਕਾਰਨੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੋਲੀਕਾਂਡ ਪੀੜਤ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।