01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਅਠਵਾਲ 'ਚ ਕਿਸਾਨਾਂ ਨੂੰ ਬੂਟੇ ਵੰਡੇ

ਅਜੀਤ ਡੈਸਕ 19-07-2025
ਕੋਟਲੀ ਸੂਰਤ ਮੱਲ੍ਹੀ, 18 ਜੁਲਾਈ (ਕੁਲਦੀਪ ਸਿੰਘ ਨਾਗਰਾ)-ਦੀ ਅਠਵਾਲ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਅਠਵਾਲ 'ਚ ਵਣਮਹਾਂਉਤਸਵ ਮਨਾਇਆ ਗਿਆ | ਇਸ ਮੌਕੇ ਸਭਾ ਦੇ ਸਕੱਤਰ ਹੀਰਾ ਸਿੰਘ ਦੀ ਰਹਿਨੁਮਾਈ ਹੇਠ ਹੋਏ ਸਮਾਗਮ 'ਚ ਹਰਮਿੰਦਰ ਸਿੰਘ ਫੀਲਡ ਅਫਸਰ ਇਫਕੋ, ਗੁਰਨੂਰ ਸਿੰਘ ਸੇਲਮੈਨ ਇਫ਼ਕੋ, ਸਭਾ ਦੇ ਪ੍ਰਧਾਨ ਬਲਰਾਜ ਸਿੰਘ ਅਠਵਾਲ ਸਮੇਤ ਸਭਾ ਦੇ ਮੈਂਬਰਾ ਤੇ ਕਿਸਾਨਾਂ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਜਿੱਥੇ ਕਿਸਾਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜ ਅਨੁਸਾਰ ਹੀ ਫ਼ਸਲਾਂ ਨੂੰ ਖਾਦ ਪਾਉਣ ਤੇ ਹੋਰ ਫ਼ਸਲਾਂ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ, ਉਥੇ ਆਪਣੇ ਟਿਊਬਵੈੱਲ ਮੋਟਰਾਂ 'ਤੇ ਬੂਟੇ ਲਗਾਉਣ ਲਈ ਪ੍ਰੇਰਿਆ ਗਿਆ | ਇਸ ਮੌਕੇ ਕਿਸਾਨਾਂ ਨੂੰ ਨਿੰਮ ਦੇ ਪੌਦੇ ਵੰਡੇ ਗਏ | ਇਸ ਮੌਕੇ ਅਮਨਦੀਪ ਸਿੰਘ ਮੀਤ ਪ੍ਰਧਾਨ, ਰਣਜੋਧ ਸਿੰਘ ਸਰਪੰਚ, ਮਨਪ੍ਰੀਤ ਸਿੰਘ ਅਠਵਾਲ, ਕਵਲਦੀਪ ਸਿੰਘ ਅਠਵਾਲ, ਡਾਕਟਰ ਬਲਵਿੰਦਰ ਸਿੰਘ, ਸੁਖਦੇਵ ਸਿੰਘ ਸਕੱਤਰ ਕੋਟਲੀ ਸੂਰਤ ਮੱਲ੍ਹੀ, ਸੁਖਜਿੰਦਰ ਸਿੰਘ ਸਕੱਤਰ ਭਾਗੋਵਾਲ, ਜਸਪਾਲ ਸਿੰਘ ਸਕੱਤਰ ਮਿਰਜਾਜਾਨ, ਉਤਮਜੀਤ ਸਿੰਘ ਸਕੱਤਰ ਰਾਏਚੱਕ, ਸੁਖਬੀਰ ਸਿੰਘ ਸਕੱਤਰ ਨਵਾਂ ਪਿੰਡ ਮਿਲਖੀਵਾਲ, ਦਲਬੀਰ ਸਿੰਘ ਸਕੱਤਰ ਫ਼ਜਲਾਬਾਦ, ਅਸੀਸ ਕੁਮਾਰ ਸਕੱਤਰ ਧਿਆਨਪੁਰ, ਨਵਜੀਤ ਸਿੰਘ ਸਕੱਤਰ ਦਰਗਾਬਾਦ, ਸੁਖਬੀਰ ਸਿੰਘ ਸਕੱਤਰ ਮਿਲਖੀਵਾਲ, ਵਿਕਰਮਜੀਤ ਸਿੰਘ ਸਕੱਤਰ ਰਾਉਵਾਲ ਸਮੇਤ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਅੱਜ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਚੇਅਰਮੈਨ ਬਲਬੀਰ ਸਿੰਘ ਪਨੂੰ ਨਸ਼ਾ ਮੁਕਤੀ ਯਾਤਰਾ ਲੈ ਕੇ ਬੱਦੋਵਾਲ ਖੁਰਦ ਵਿਖੇ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।