ਸ਼ਾਹਪੁਰ ਕੰਢੀ, 17 ਜੁਲਾਈ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੰੂ ਲੈ ਕੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਰੱਖੀ ਭੁੱਖ ਹੜਤਾਲ ਅੱਜ 107ਵੇਂ ਦਿਨ ਵਿਚ ਦਾਖ਼ਲ ਹੋ ਗਈ ਹੇ | ਅੱਜ ਦੀ ਹੜਤਾਲ ਮੌਕੇ ਗੁਰਦੀਪ ਸਿੰਘ ਪੁੱਤਰ ਅਵਤਾਰ ਸਿੰਘ, ਗੌਰਵ ਸਿੰਘ ਪੁੱਤਰ ਤਰਲੋਕ ਚੰਦ, ਪ੍ਰਦੀਪ ਕੁਮਾਰ ਪੁੱਤਰ ਹਰਨਾਮ ਸਿੰਘ ਅਤੇ ਸਾਹਿਲ ਸਿੰਘ ਪੁੱਤਰ ਬਿਸ਼ਨ ਸਿੰਘ ਸ਼ਾਮਿਲ ਹੋਏ | ਭੁੱਖ ਹੜਤਾਲੀਆਂ ਨੇ ਡੈਮ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੰਗਾਂ ਦੇ ਹੱਲ ਦੀ ਮੰਗ ਕੀਤੀ | ਇਸ ਮੌਕੇ ਜਸਵੰਤ ਸਿੰਘ ਸੰਧੂ, ਪਹਿਲਵਾਨ ਸੁਰਜੀਤ ਸਿੰਘ, ਅਸ਼ਵਨੀ ਕੁਮਾਰ, ਰਵਿੰਦਰ ਕੁਮਾਰ, ਪਵਨ ਕੁਮਾਰ, ਕਰਨੈਲ ਸਿੰਘ, ਪ੍ਰੇਮ ਸਿੰਘ, ਅਕਸ਼ੇ ਕੁਮਾਰ, ਭਾਗ ਸਿੰਘ, ਰਾਕੇਸ਼ ਕੁਮਾਰ, ਬਸੰਤ ਸਿੰਘ ਆਦਿ ਹਾਜ਼ਰ ਸਨ |