26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸੰਤ ਬਾਬਾ ਸਮੁੰਦ ਸਿੰਘ ਦੀ ਬਰਸੀ ਮੌਕੇ ਸਮਾਗਮ ਕਰਵਾਇਆ, ਛਿੰਝ ਮੇਲਾ ਅੱਜ <br/>

ਗੁਰਦੁਆਰਾ ਕਲਗ਼ੀਧਰ ਕੋਟ ਰੜਾ ਵਿਖੇ ਬਾਬਾ ਸਮੁੰਦ ਸਿੰਘ ਦੀ ਬਰਸੀ ਮੌਕੇ ਕਵੀਸ਼ਰੀ ਜਥਾ ਭਾਈ ਪਿ੍ਤਪਾਲ ਸਿੰਘ ਬਰਗਾੜੀ ਤੇ ਢਾਡੀ ਜਥਾ ਭਾਈ ਸਤਨਾਮ ਸਿੰਘ ਲਾਲੂ ਘੁਮਾਣ ਹਾਜ਼ਰੀ ਲਗਾਉਂਦੇ ਹੋਏ | ਤਸਵੀਰ : ਮੁਲਤਾਨੀ <br/> 18-07-2025
ਮਿਆਣੀ, 17 ਜਲਾਈ (ਹਰਜਿੰਦਰ ਸਿੰਘ ਮੁਲਤਾਨੀ)- ਤਪ ਅਸਥਾਨ ਸੰਤ ਬਾਬਾ ਸਮੁੰਦ ਸਿੰਘ ਗੁਰਦੁਆਰਾ ਕਲਗ਼ੀਧਰ ਕੋਟ ਰੜਾ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਸਮੁੰਦ ਸਿੰਘ ਦੀ 97ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗ੍ਰਾਮ ਪੰਚਾਇਤ, ਪਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ 48 ਪਾਠਾਂ ਦੇ ਭੋਗ ਪਾਉਣ ਉਪਰੰਤ ਸਜਾਏ ਗਏ ਦੀਵਾਨ ਵਿਚ ਭਾਈ ਅੰਮਿ੍ਤ ਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਨਿਰਮਲ ਆਸ਼ਰਮ ਰੜਾ, ਭਾਈ ਸਿਮਰਪ੍ਰੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ, ਕਥਾਵਾਚਕ ਭਾਈ ਮਨਦੀਪ ਸਿੰਘ ਮੁਰੀਦ ਸੰਗਰੂਰ, ਕਵੀਸ਼ਰੀ ਜਥਾ ਭਾਈ ਪਿ੍ਤਪਾਲ ਸਿੰਘ ਬਰਗਾੜੀ, ਢਾਡੀ ਜਥਾ ਭਾਈ ਸਤਨਾਮ ਸਿੰਘ ਲਾਲੂ ਘੁਮਾਣ ਆਦਿ ਜਥਿਆਂ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਹੈੱਡ ਗ੍ਰੰਥੀ ਦਲਵੀਰ ਸਿੰਘ, ਜਗਜੀਤ ਸਿੰਘ ਅਮਰੀਕਾ, ਹਰਦੀਪ ਸਿੰਘ, ਜੋਗਿੰਦਰ ਸਿੰਘ ਸ਼ਾਹ, ਬੂਟਾ ਸਿੰਘ, ਸੁਖਜਿੰਦਰ ਸਿੰਘ, ਮਾਸਟਰ ਜਗਦੀਸ਼ ਸਿੰਘ, ਸਰਪੰਚ ਚਰਨਜੀਤ ਸਿੰਘ ਨਿੱਕੂ ਸੰਧੂ, ਬਲਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਨੰਬਰਦਾਰ ਸ਼ਿਵਦੀਪ ਸਿੰਘ ਸੰਧੂ, ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਗੁਰਜੀਤ ਸਿੰਘ ਛਿੰਦਾ, ਸੰਦੀਪ ਸਿੰਘ ਗਿੱਲ ਦਿੱਲੀ, ਦਵਿੰਦਰ ਸਿੰਘ, ਸਤਨਾਮ ਸਿੰਘ, ਰਘਬੀਰ ਸਿੰਘ, ਸਰਪੰਚ ਦੀਦਾਰ ਸਿੰਘ ਗੰਧੂਵਾਲ, ਜਗਜੀਤ ਸਿੰਘ ਇੰਗਲੈਂਡ, ਡਾਕਟਰ ਬਲਵਿੰਦਰ ਸਿੰਘ ਰਾਣਾ, ਬਲਜੀਤ ਸਿੰਘ ਕੈਲਗਰੀ, ਜਸਵਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਇੰਗਲੈਂਡ, ਮਨਦੀਪ ਸਿੰਘ ਗਿੱਲ ਦਿੱਲੀ, ਪਰਮਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਸੰਧੂ, ਗੁਰਦਿਆਲ ਸਿੰਘ ਸੰਧੂ, ਏ.ਐਸ. ਆਈ. ਨਰਿੰਦਰ ਸਿੰਘ, ਬਲਵਿੰਦਰ ਸਿੰਘ ਬਿੰਦਰ ਅਤੇ ਹੋਰ ਸੰਗਤਾਂ ਨੇ ਧਾਰਮਿਕ ਸਮਾਗਮ ਵਿਚ ਹਾਜ਼ਰੀ ਲਗਵਾਈ | ਸਟੇਜ ਦੀ ਸੇਵਾ ਪ੍ਰਧਾਨ ਅਮਰਜੀਤ ਸਿੰਘ ਸੰਧੂ ਨੇ ਨਿਭਾਈ | ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਨੇ ਦੱਸਿਆ ਕਿ 18 ਜੁਲਾਈ ਨੂੰ ਡੇਢ ਵਜੇ ਤੱਕ ਕਵੀਸ਼ਰੀ ਜਥਾ ਭਾਈ ਕਰਨਦੀਪ ਸਿੰਘ ਬਨਵਾਲੀਪੁਰ ਧਾਰਮਿਕ ਹਾਜ਼ਰੀ ਲਗਾਉਣਗੇ | ਉਪਰੰਤ ਬਾਬਾ ਸਮੁੰਦ ਸਿੰਘ ਦੀ ਯਾਦ ਵਿਚ 97ਵੀਂ ਦੁਆਬੇ ਦੀ ਸਭ ਤੋਂ ਵੱਡੀ ਤੇ ਪੁਰਾਣੀ ਛਿੰਝ 3 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਕਰਵਾਈ ਜਾਵੇਗੀ, ਜਿਸ ਵਿਚ ਰੁਮਾਲੀ ਦੀ ਕੁਸ਼ਤੀ ਭੋਲਾ ਵਾਰਨ ਤੇ ਮਿਰਜ਼ਾ ਇਰਾਨੀ ਵਿਚਕਾਰ ਹੋਏਗੀ | ਜੇਤੂ ਪਹਿਲਵਾਨ ਨੂੰ ਡੇਢ ਲੱਖ ਰੁਪਏ ਤੇ ਉਪ ਜੇਤੂ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਪਾਬੰਦੀ ਦੇ ਬਾਵਜੂਦ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਤੇ ਵਰਤੋਂ ਜ਼ੋਰਾਂ 'ਤੇ <br/> ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 107ਵੇਂ ਦਿਨ ਵਿਚ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।