21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹਰਬੰਸ ਸਿੰਘ ਬਾਠ ਛਿੱਛਰੇਵਾਲ ਨੂੰ ਹਲਕਾ ਇੰਚਾਰਜ ਪਨੂੰ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ

ਅਜੀਤ ਡੈਸਕ 16-07-2025
ਫ਼ਤਹਿਗੜ੍ਹ ਚੂੜੀਆਂ, 15 ਜੁਲਾਈ (ਅਵਤਾਰ ਸਿੰਘ ਰੰਧਾਵਾ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਛਿੱਛਰੇਵਾਲ ਦੇ ਸਰਪੰਚ ਸਚਿਨਦੀਪ ਸਿੰਘ ਬਾਠ ਅਤੇ ਗਗਨਦੀਪ ਸਿੰਘ ਬਾਠ ਦੇ ਪਿਤਾ ਹਰਬੰਸ ਸਿੰਘ ਬਾਠ, ਜੋ ਕੁਝ ਦਿਨ ਪਹਿਲਾਂ ਆਪਣੀ ਸੰਸਾਰਕ ਯਾਤਰਾ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਛਿੱਛਰੇਵਾਲ ਵਿਖੇ ਪਾਏ ਗਏ | ਉਪਰੰਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਤੇਜਾ ਕਲਾਂ ਵਿਖੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਮੌਕੇ ਭਾਈ ਜਸਵਿੰਦਰ ਸਿੰਘ, ਭਾਈ ਮਨਜਿੰਦਰ ਸਿੰਘ ਹਜ਼ੂਰੀ ਰਾਗੀ ਡੇਰਾ ਬਾਬਾ ਨਾਨਕ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਕੀਰਤਨ ਤੇ ਕਥਾ ਵਿਚਾਰਾਂ ਦੁਆਰਾ ਦਰਸਾਇਆ ਕਿ ਮੌਤ ਇਕ ਅਟੱਲ ਸੱਚਾਈ ਹੈ, ਜੋ ਪ੍ਰਾਣੀ ਇਸ ਸੰਸਾਰ 'ਤੇ ਆਇਆ ਹੈ, ਉਸ ਨੇ ਇਕ ਦਿਨ ਇਸ ਜਹਾਨ ਤੋਂ ਕੂਚ ਕਰ ਜਾਣਾ ਹੈ | ਇਸ ਮੌਕੇ ਸ਼ਰਧਾਂਜਲੀ ਸਮਾਗਮ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ, ਮੁੱਖ ਗ੍ਰੰਥੀ ਭਾਈ ਲਵਪ੍ਰੀਤ ਸਿੰਘ, ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਪ੍ਰੋਫ਼ੈਸਰ ਮੁਖਵਿੰਦਰ ਸਿੰਘ ਰੰਧਾਵਾ, ਭਾਈ ਹਰਦੀਪ ਸਿੰਘ ਖ਼ਾਲਸਾ ਮੰਜਿਆਂਵਾਲੀ ਆਦਿ ਨੇ ਸ਼ਰਧਾਂਜਲੀਆਂ ਅਰਪਣ ਕਰਦਿਆਂ ਸਵਰਗੀ ਹਰਬੰਸ ਸਿੰਘ ਦੀ ਹਯਾਤੀ ਬੀਤੇ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਹਰਬੰਸ ਸਿੰਘ ਦੇ ਤੁਰ ਜਾਣ ਨਾਲ ਵੱਡੀ ਘਾਟ ਮਹਿਸੂਸ ਹੋਈ ਹੈ | ਇਸ ਮੌਕੇ ਹਾਜ਼ਰੀ ਭਰ ਕੇ ਪਰਿਵਾਰ ਨਾਲ ਡੂੰਘੇ ਅਫ਼ਸੋਸ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਬਲਾਕ ਪ੍ਰਧਾਨ ਹਰਦੀਪ ਸਿੰਘ, ਪੀ.ਏ. ਕਰਮਜੀਤ ਸਿੰਘ, ਮਾ. ਹਰਵਿੰਦਰ ਸਿੰਘ ਰੰਧਾਵਾ, ਡਿਪਟੀ ਡਾਇ. ਹਰਿੰਦਰ ਸਿੰਘ ਰੰਧਾਵਾ, ਮੇਜਰ ਸਿੰਘ ਰੰਧਾਵਾ, ਨਵੀਸ਼ ਨੰਦਾ, ਨਰਿੰਦਰ ਕੁਮਾਰ ਕਰਿਆਨੇ ਵਾਲੇ, ਗੁਰਸ਼ੇਰ ਸਿੰਘ ਪੀ.ਏ., ਇੰਦਰਜੀਤ ਸਿੰਘ ਰੰਧਾਵਾ, ਮਾਧਵ ਬੇਦੀ, ਸਰਪੰਚ ਰਾਮ ਸਿੰਘ, ਸ਼ਿਵਰਾਜ ਸਿੰਘ ਬਿੱਟੂ, ਤੀਰਥਪਾਲ ਸਿੰਘ ਬੱਬੂ, ਰਾਜਬੀਰ ਸਿੰਘ ਬਾਈ, ਸਰਬੰਸ ਸਿੰਘ ਬਬੋਰੀਆ, ਮਾ. ਹਰਦੇਵ ਸਿੰਘ, ਗੁਰਜੰਟ ਸਿੰਘ ਜੰਟਾ ਨੰਦਿਆਂਵਾਲ, ਸਰਪੰਚ ਮਲਕੀਤ ਸਿੰਘ, ਹਰਿੰਦਰ ਸਿੰਘ ਭੁੱਲਰ, ਪਿ੍ੰਸ ਰੰਧਾਵਾ, ਜਗਦੀਪ ਸਿੰਘ, ਦਵਿੰਦਰਪਾਲ ਸਿੰਘ ਮੱਗਾ, ਵਿਨੋਦ ਕੁਮਾਰ, ਬਿਕਰਮਜੀਤ ਸਿੰਘ ਬਾਠ, ਗਗਨਦੀਪ ਸਿੰਘ ਬਾਠ, ਮਾ. ਸੁਖਦੇਵ ਸਿੰਘ ਪਨੂੰ, ਪਰਮਜੀਤ ਸਿੰਘ ਬਾਠ, ਦਵਿੰਦਰ ਸਿੰਘ ਬੋਪਾਰਾਏ, ਕੇ.ਬੀ. ਰੰਧਾਵਾ, ਮਾ. ਗੁਰਭੇਜ ਸਿੰਘ, ਮਾ. ਸੁਖਵਿੰਦਰ ਸਿੰਘ, ਮਾ. ਬਲਜੀਤ ਸਿੰਘ, ਮਾ. ਮਨਜੀਤ ਸਿੰਘ, ਰਾਜ ਦਵਿੰਦਰ ਸਿੰਘ ਮੰਜਿਆਂਵਾਲੀ, ਟਿੰਕੂ ਚੀਮਾ, ਅਮਨਦੀਪ ਸਿੰਘ ਝੰਜੀਆਂ, ਕਿਰਪਾਲ ਸਿੰਘ ਸੰਧੂ, ਬਲਵਿੰਦਰ ਸਿੰਘ ਕਾਲਾ ਅਫਗਾਨਾ, ਸਰਪੰਚ ਸੋਨੂ ਮੱਲ੍ਹੀ, ਗੁਰਲਾਲ ਭੁੱਲਰ, ਰਜਿੰਦਰ ਸਿੰਘ ਬਿੰਦੂ, ਸੁਰੇਸ਼ ਲੱਕੀ, ਰਜਿੰਦਰ ਸ਼ਰਮਾ, ਸੁਖਦੇਵ ਸਿੰਘ ਝੰਜੀਆਂ, ਜਸਪਾਲ ਸਿੰਘ ਸੰਧੂ, ਅਮਰਜੀਤ ਸਿੰਘ ਬਹੁਤ ਵੱਡੀ ਗਿਣਤੀ ਵਿਚ ਸੱਜਣ ਸਨੇਹੀ ਹਾਜ਼ਰ ਸਨ |
ਪਿਛਲੀ ਖ਼ਬਰ ਇਸ ਵਾਰ ਜ਼ਿਲ੍ਹੇ 'ਚ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਕੀਤਾ ਜਾਵੇਗਾ-ਏ.ਡੀ.ਸੀ ਅਗਲੀ ਖ਼ਬਰ ਵੱਡੀ ਮਾਤਰਾ 'ਚ ਹੈਰੋਇਨ ਸਮੇਤ 2 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।