21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਵੱਡੀ ਮਾਤਰਾ 'ਚ ਹੈਰੋਇਨ ਸਮੇਤ 2 ਵਿਅਕਤੀ ਕਾਬੂ

ਅਜੀਤ ਡੈਸਕ 16-07-2025
ਗੁਰਦਾਸਪੁਰ, 15 ਜੁਲਾਈ (ਚੱਕਰਾਜਾ)-ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਦੋਰਾਂਗਲਾ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਹੈਰੋਇਨ ਸਮੇਤ 2 ਵਿਅਕਤੀਆਂ ਨੰੂ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਰਜਿੰਦਰ ਮਨਹਾਸ ਉਪ ਕਪਤਾਨ ਪੁਲਿਸ ਦੀਨਾਨਗਰ ਨੇ ਦੱਸਿਆ ਕਿ ਐੱਸ.ਐੱਚ.ਓ ਮੋਹਨ ਲਾਲ ਵਲੋਂ ਪੁਲਿਸ ਪਾਰਟੀ ਸਮੇਤ ਟੀ.ਪੁਆਇੰਟ ਠਾਕੁਰਪੁਰ ਨਾਕਾ ਲਗਾਇਆ ਹੋਇਆ ਸੀ ਕਿ ਇਸੇ ਦੌਰਾਨ ਸ੍ਰੀ ਰਾਮਪੁਰ ਵਾਲੇ ਪਾਸੇ ਤੋਂ ਇਕ ਸਵਿਫ਼ਟ ਗੱਡੀ ਨੰ: ਪੀ.ਬੀ.65.ਵੀ.0252 ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ, ਇਸ ਗੱਡੀ ਨੰੂ ਰੁਕਣ ਦਾ ਇਸ਼ਾਰਾ ਕਰਨ 'ਤੇ ਜਿਵੇਂ ਹੀ ਡਰਾਈਵਰ ਵਲੋਂ ਗੱਡੀ ਰੋਕਣ ਲਈ ਹੌਲੀ ਕੀਤੀ ਤਾਂ ਪਿਛਲੀ ਸੀਟ 'ਤੇ ਬੈਠਾ ਵਿਅਕਤੀ ਗੱਡੀ ਦੀ ਬਾਰੀ ਖੋਲ੍ਹ ਕੇ ਗੱਡੀ 'ਚੋਂ ਨਿਕਲ ਕੇ ਭੱਜ ਕੇ ਕਮਾਦ ਦੇ ਖੇਤ ਵਿਚ ਵੜ ਗਿਆ | ਜਿਸ ਨੰੂ ਫੜਿਆ ਨਹੀਂ ਜਾ ਸਕਿਆ | ਜਦ ਗੱਡੀ ਵਿਚ ਸਵਾਰ ਉਂਕਾਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸੰਦਲਪੁਰ ਅਤੇ ਮਨਪ੍ਰੀਤ ਸਿੰਘ ਪੁੱਤਰ ਪਿਆਰਾ ਲਾਲ ਵਾਸੀ ਸ੍ਰੀ ਰਾਮਪੁਰ ਦੀ ਤਲਾਸ਼ੀ ਲਈ ਤਾਂ ਗੱਡੀ ਦੀ ਸੀਟ ਹੇਠੋਂ 1 ਕਿੱਲੋ 68 ਮਿਲੀਗਰਾਮ ਹੈਰੋਇਨ ਬਰਾਮਦ ਹੋਈ | ਗੱਡੀ ਵਿਚੋਂ ਭੱਜਣ ਵਾਲੇ ਵਿਅਕਤੀ ਦਾ ਨਾਂਅ ਫੜੇ ਗਏ ਵਿਅਕਤੀ ਵਲੋਂ ਗੁਰਪ੍ਰੀਤ ਸਿੰਘ ਪੁੱਤਰ ਐੱਚਲ ਸਿੰਘ ਵਾਸੀ ਚੱਕਰੀ ਦੱਸਿਆ ਗਿਆ | ਪੁਲਿਸ ਵਲੋਂ ਤਿੰਨਾਂ ਵਿਅਕਤੀਆਂ ਖ਼ਿਲਾਫ਼ ਥਾਣਾ ਦੋਰਾਂਗਲਾ ਵਿਖੇ ਬਣਦੀਆਂ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ | ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਸਰਹੱਦ 'ਤੇ ਪਾਕਿ ਵਲੋਂ ਭਾਰਤ ਅੰਦਰ ਡਰੋਨ ਸ਼ਾਮਿਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਪੁਲਿਸ ਵਲੋਂ ਇਲਾਕੇ ਅੰਦਰ ਤਲਾਸ਼ੀ ਅਭਿਆਨ ਵੀ ਚਲਾਇਆ ਜਾ ਰਿਹਾ ਸੀ |
ਪਿਛਲੀ ਖ਼ਬਰ ਹਰਬੰਸ ਸਿੰਘ ਬਾਠ ਛਿੱਛਰੇਵਾਲ ਨੂੰ ਹਲਕਾ ਇੰਚਾਰਜ ਪਨੂੰ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਠੇਕੇਦਾਰ ਇਲਾਕੇ ਦੀਆਂ ਸੜਕਾਂ ਦੀ ਮੁੜ ਉਸਾਰੀ ਨਿਯਮਾਂ ਨੂੰ ਛਿੱਕੇ ਟੰਗ ਟਪਾ ਰਹੇ ਨੇ ਡੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।