ਪਠਾਨਕੋਟ, 15 ਜੁਲਾਈ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਪ੍ਰਧਾਨ ਨਰਿੰਦਰ ਮਹਾਜਨ ਦੀ ਪ੍ਰਧਾਨਗੀ ਹੇਠ ਰਾਮ-ਲੀਲ੍ਹਾ ਗਰਾਊਾਡ ਵਿਖੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦੇ ਉਦੇਸ਼ ਨਾਲ ਚਲਾਏ ਜਾ ਰਹੇ ਅੰਨਪੂਰਨਾ ਰਸੋਈ 'ਚ ਇਕ ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਲਾਇਨਜ਼ ਕਲੱਬ ਡਿਸਟਿ੍ਕਟ 321-ਡੀ ਦੇ ਵਾਈਸ ਡਿਸਟਿ੍ਕਟ ਗਵਰਨਰ ਲਾਇਨ ਰਾਜੀਵ ਖੋਸਲਾ ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਇਸ ਮੌਕੇ ਪ੍ਰਧਾਨ ਅਤੇ ਪ੍ਰੋਜੈਕਟ ਚੇਅਰਮੈਨ ਨਰਿੰਦਰ ਮਹਾਜਨ ਨੇ ਅੰਨਪੂਰਨਾ ਰਸੋਈ ਵਿਚ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਇਕ ਦਿਨ ਦੀ ਰਾਸ਼ਨ ਸਮੱਗਰੀ ਦਾਨ ਕੀਤੀ | ਇਸ ਮੌਕੇ ਪ੍ਰਧਾਨ ਨਰਿੰਦਰ ਮਹਾਜਨ ਨੇ ਕਿਹਾ ਕਿ ਲਾਇਨਜ਼ ਕਲੱਬ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਲਈ ਕੰਮ ਕਰਨਾ ਹੈ | ਇਸ ਮੌਕੇ ਸਕੱਤਰ ਸਮੀਰ ਗੁਪਤਾ, ਪ੍ਰੋਜੈਕਟ ਸੈਕਟਰੀ ਵਿਜੇ ਪਾਸੀ, ਪੀ.ਆਰ.ਓ ਨਰਿੰਦਰ ਗੁਪਤਾ, ਕਲੱਬ ਗਾਈਡ ਲਾਈਨ ਸੰਜੀਵ ਗੁਪਤਾ, ਹਤੇਂਦਰ ਸਿੰਘ, ਪੰਕਜ ਮਹਿਤਾ, ਬੀ.ਐਮ ਬੇਦੀ, ਰਾਕੇਸ਼ ਅਗਰਵਾਲ, ਸੰਦੀਪ ਸਰੀਨ ਆਦਿ ਮੌਜੂਦ ਸਨ |