ਸ਼ਾਹਪੁਰ ਕੰਢੀ, 15 ਜੁਲਾਈ (ਰਣਜੀਤ ਸਿੰਘ)-ਆਕਸੀਲੀਅਮ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਪਰਸਨ ਰੁਚੀ ਚੌਹਾਨ ਦੀ ਅਗਵਾਈ ਹੇਠ ਜੰਗਲਾਂ ਦੀ ਮਹੱਤਤਾ ਨੰੂ ਸਮਰਪਿਤ ਵਣ ਮਹਾਂਉਤਸਵ ਮਨਾਇਆ ਗਿਆ | ਜਿਸ ਵਿਚ ਤੀਸਰੀ ਜਮਾਤ ਤੋਂ 7ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਹਿੱਸਾ ਲਿਆ | ਇਸ ਮੌਕੇ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਵਿਦਿਆਰਥੀਆਂ ਨੰੂ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਉਨ੍ਹਾਂ ਦੇ ਕਲਾਸ ਰੂਮ ਵੀ ਹਰੇ ਰੰਗ ਵਿਚ ਤਬਦੀਲ ਕਰ ਦਿੱਤੇ ਹਨ | ਵਿਦਿਆਰਥੀਆਂ ਵਲੋਂ ਬੂਟੇ ਲਗਾ ਕੇ ਵਣ ਮਹਾਂਉਤਸਵ ਮਲਾਇਆ ਗਿਆ | ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੰੂ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਰੁੱਖਾਂ ਨੰੂ ਵੱਧ ਤੋਂ ਵੱਧ ਲਗਾਉਣਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਸ਼ੁੱਧ ਤੇ ਹਰਿਆ ਭਰਿਆ ਬਣ ਸਕੇ | ਇਸ ਮੌਕੇ ਉਪ ਪਿ੍ੰਸੀਪਲ ਨਿਤਿਕਾ ਸਭਰਵਾਲ, ਮੁਨੀਸ਼ ਕੁਮਾਰ, ਅਨਿਲ ਕੁਮਾਰ, ਨੀਲਮ ਦੇਵੀ, ਅਨਾਮਿਕਾ, ਪਿ੍ਅੰਕਾ, ਸਿਮਰਨ ਤੇ ਹੋਰ ਸਟਾਫ਼ ਹਾਜ਼ਰ ਸੀ |