23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸਵਾਮੀ ਸੰਤ ਰਾਮ ਜਿੰਦਲ ਦੀ ਅਗਵਾਈ ਹੇਠ ਮਹਿੰਦੀਪੁਰ ਬਾਲਾ ਦੀ ਚੌਕੀ ਕਰਵਾਈ <br/>

ਅਜੀਤ ਡੈਸਕ 19-11-2025
ਮੰਡੀ ਗੋਬਿੰਦਗੜ੍ਹ, 18 ਨਵੰਬਰ (ਰਾਜੇਸ਼ ਸ਼ਰਮਾ)-ਸਥਾਨਕ ਸਰਹਿੰਦ ਸਾਈਡ ਸਥਿਤ ਮਹਾਰਾਜਾ ਅਗਰਸੈਨ ਭਵਨ ਵਿਖੇ ਸ੍ਰੀ ਇੱਛਾਪੂਰਣ ਬਾਲਾ ਜੀ ਸੇਵਾ ਪਰਿਵਾਰ ਵਲੋਂ ਲੁਧਿਆਣਾ ਦੇ ਸੰਸਥਾਪਕ ਸ੍ਰੀ ਬਾਲਾ ਜੀ ਸੇਵਾ ਸੰਘ ਤੇ ਸ੍ਰੀ ਬਾਲਾ ਜੀ ਗੁਰੂ ਧਾਮ ਟਰੱਸਟ ਮਹਿੰਦੀਪੁਰ ਰਾਜਸਥਾਨ ਦੇ ਸਵਾਮੀ ਸ੍ਰੀ ਸੰਤਰਾਮ ਜਿੰਦਲ ਅਗਵਾਈ ਵਿਚ ਸ੍ਰੀ ਮਹਿੰਦੀਪੁਰ ਬਾਲਾ ਜੀ ਦੀ 12ਵੀਂ ਵਿਸ਼ਾਲ ਚੌਂਕੀ ਕਰਵਾਈ ਗਈ, ਇਸ ਵਿਸ਼ਾਲ ਚੌਂਕੀ ਦੀ ਸ਼ੁਰੂਆਤ ਸਵਾਮੀ ਸ੍ਰੀ ਸੰਤਰਾਮ ਜਿੰਦਲ ਨੇ ਬਾਲਾ ਜੀ ਦੀ ਪਵਿੱਤਰ ਜੋਤ ਜਗਾ ਕੇ ਕੀਤੀ | ਚੌਕੀ ਦੌਰਾਨ ਬਾਲਾ ਜੀ ਦਾ ਗੁਣਗਾਨ ਲੁਧਿਆਣਾ ਤੋਂ ਸੁਨੀਲ ਰਾਵਤ ਅਤੇ ਪਟਿਆਲਾ ਤੋਂ ਵਿਸ਼ਾਲ ਸ਼ੈਲੀ ਵਲੋਂ ਕੀਤਾ ਗਿਆ | ਬਾਲਾ ਜੀ ਲਈ ਮਹਾਂਪਰਸ਼ਾਦ ਅਤੇ ਭਗਤਾਂ ਲਈ ਲੰਗਰ ਦਾ ਪ੍ਰਬੰਧ ਸ੍ਰੀ ਇੱਛਾਪੂਰਣ ਬਾਲਾ ਜੀ ਸੇਵਾ ਪਰਿਵਾਰ ਮੰਡੀ ਗੋਬਿੰਦਗੜ੍ਹ ਵਲੋਂ ਕੀਤਾ ਗਿਆ | ਇਸ ਮੌਕੇ ਸ੍ਰੀ ਇੱਛਾਪੂਰਣ ਬਾਲਾ ਜੀ ਸੇਵਾ ਪਰਿਵਾਰ ਦੇ ਪ੍ਰਧਾਨ ਰਾਕੇਸ਼ ਸਿੰਗਲਾ, ਸੱਜਣ ਗੋਇਲ, ਧੀਰਜ ਗੁਪਤਾ, ਰਾਕੇਸ਼ ਗੋਇਲ, ਸੰਜੀਵ ਮਿੱਤਲ, ਜਿਤੇਸ਼ ਸਿੰਘਲ, ਰਾਜਨ ਗੋਇਲ, ਰਾਕੇਸ਼ ਮੋਦੀ, ਸੰਜੇ ਗੋਇਲ, ਹਨੂਮੰਤ ਸ਼ਰਮਾ, ਵਿਜੈ ਗਰਗ, ਵਿਨੈ ਗੋਇਲ, ਸੁਨੀਲ ਵਿਰਮਾਨੀ, ਮਨੀਸ਼ ਗੋਇਲ, ਰਵਿੰਦਰ ਭਾਟੀਆ, ਸੰਨੀ ਗੋਇਲ, ਰੋਹਿਲ ਗੋਇਲ, ਹੇਮੰਤ ਗੋਇਲ, ਸੁਰਿੰਦਰ ਐੱਨ.ਬੀ., ਪੂਰਨ ਚੰਦ ਗੋਇਲ, ਯਸ਼ੂ ਭਾਟੀਆ, ਨਿਸ਼ਾ, ਸਮਰਿੱਧੀ, ਬਬੀਤਾ ਗੋਇਲ, ਅੰਜਲੀ ਗੋਇਲ, ਅਲਕਾ, ਸੀਮਾ ਰਾਣੀ, ਪੂਨਮ ਅਮਲੋਹ, ਮਿੰਕੀ ਗੋਇਲ, ਨਤਾਸ਼ਾ ਗੋਇਲ, ਮੀਤੂ ਸ਼ਰਮਾ, ਕੁਸੁਮ ਬਾਂਸਲ, ਖੁਸ਼ੀ ਗੋਇਲ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਮੌਜੂਦ ਰਹੇ |

ਪਿਛਲੀ ਖ਼ਬਰ ਸਮੁੱਚੇ ਪੰਜਾਬ ਨੂੰ ਤੰਬਾਕੂ ਮੁਕਤ ਸਟੇਟ ਐਲਾਨਿਆ ਜਾਵੇ- ਡਾ. ਨਸੀਬ ਸਿੰਘ <br/> ਅਗਲੀ ਖ਼ਬਰ ਇੰਟਰ ਸਕੂਲ ਮੁਕਾਬਲਿਆਂ 'ਚ ਖੰਟ ਸਕੂਲ ਨੇ ਮਾਰੀਆਂ ਮੱਲਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।