22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਖਮਾਣੋਂ ’ਚ ਪਹਿਲੀ ਵਾਰ ਲੱਗੇ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ’ਚ 682 ਮਰੀਜ਼ਾਂ ਦੀ ਜਾਂਚ

ਖਮਾਣੋਂ, 22 ਨਵੰਬਰ (ਜੋਗਿੰਦਰ ਪਾਲ)-ਖਮਾਣੋਂ ਵਿਖੇ ਪਹਿਲੀ ਵਾਰ ਅਤਿ-ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਸਾਬਕਾ ਐਸ. ਐਮ.

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਅਤੇ ਹੋਰ ਆਗੂ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ ਕਰਦੇ ਹੋਏ। ਅਜੀਤ ਤਸਵੀਰ 23-11-2026
ਖਮਾਣੋਂ, 22 ਨਵੰਬਰ (ਜੋਗਿੰਦਰ ਪਾਲ)-ਖਮਾਣੋਂ ਵਿਖੇ ਪਹਿਲੀ ਵਾਰ ਅਤਿ-ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਸਾਬਕਾ ਐਸ.ਐਮ.ਓ. ਅਤੇ ਬਸੀ ਪਠਾਣਾਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਡਾ. ਜਸਵੰਤ ਸਿੰਘ ਉਟਾਲਾ ਵਲੋਂ ਲਿਵਾਸਾ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਖਮਾਣੋਂ ਵਿਖੇ ਕੀਤਾ ਗਿਆ। ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ 682 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਅੱਖਾਂ, ਹੱਡੀਆਂ, ਮਾਈਗ੍ਰੇਨ, ਕੰਨ, ਨੱਕ, ਗਲੇ ਅਤੇ ਹੋਰ ਬਿਮਾਰੀਆਂ ਸਬੰਧੀ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਅਤੇ ਲਿਬਾਸਾ ਹਸਪਤਾਲ ਮੋਹਾਲੀ ਦੀ ਲੈਬ ਵਲੋਂ ਵੱਖ-ਵੱਖ ਬਿਮਾਰੀਆਂ ਦੇ ਟੈੱਸਟ ਵੀ ਬਿਲਕੁਲ ਮੁਫ਼ਤ ਕੀਤੇ ਗਏ। ਕੈਂਪ ਦਾ ਉਦਘਾਟਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਅਤੇ ਕਾਂਗਰਸ ਪਾਰਟੀ ਦੇ ਸਟੇਟ ਸਕੱਤਰ ਪਰਮਜੀਤ ਸਿੰਘ ਸੰਧੂ ਕੰਡਿਆਣਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਕੈਂਪ ਦੇ ਮੁੱਖ ਪ੍ਰਬੰਧਕ ਡਾ. ਜਸਵੰਤ ਸਿੰਘ ਉਟਾਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਚੁੰਨੀ ਅਤੇ ਸੰਘੋਲ ਵਿਖੇ ਵੀ ਵੱਡੇ ਪੱਧਰ ’ਤੇ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਹਜ਼ਾਰਾਂ ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦੇ ਸਾਰਥਕ ਨਤੀਜਿਆਂ ਨੂੰ ਦੇਖਦਿਆਂ ਖਮਾਣੋਂ ਵਿਖੇ ਵੀ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਭਵਿੱਖ ਵਿਚ ਵੀ ਅਜਿਹੇ ਲੋਕ ਭਲਾਈ ਦੇ ਉਪਰਾਲੇ ਜਾਰੀ ਰੱਖਣ ਦਾ ਭਰੋਸਾ ਦਿੱਤਾ ਅਤੇ ਕੈਂਪ ਦੇ ਪ੍ਰਬੰਧਾਂ ਵਿਚ ਸਹਿਯੋਗ ਦੇਣ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਵਿਚ ਡਾ. ਪ੍ਰਿੰਸ ਸ਼ਰਮਾ, ਡਾ. ਰਿਧੀ ਗੋਇਲ, ਡਾ. ਸੁਸ਼ਮਤਾ ਪਿੱਗੀ, ਡਾ. ਤਰਨਜੀਤ ਸੰਦਾਵਾਲੀਆ, ਰੈਡੀ ਅਤੇ ਅਵੀਨੀਸ਼ ਕਨਵਰ, ਅਸ਼ਿਕਾ ਸ਼ਰਮਾ ਅਤੇ ਰੰਜਨਾ ਠਾਕੁਰ ਸਮੇਤ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਪ੍ਰਵੀਨ ਰਾਣਾ, ਨਾਜ਼ਰ ਸਿੰਘ ਰੱਤੋ, ਕ੍ਰਿਸ਼ਨ ਵਧਵਾ ਸ਼ਹਿਰੀ ਪ੍ਰਧਾਨ ਬਸੀ ਪਠਾਣਾਂ, ਕਿਸ਼ੋਰੀ ਲਾਲ ਸ਼ਹਿਰੀ ਪ੍ਰਧਾਨ ਖਮਾਣੋਂ, ਹਰਦੀਪ ਸਿੰਘ ਬਦੇਸ਼ਾਂ, ਅਮਰਜੀਤ ਸੋਹਲ, ਰਵਿੰਦਰ ਕੁਮਾਰ ਮਨੈਲਾ, ਸੰਮਤੀ ਮੈਂਬਰ ਰਣਜੀਤ ਸਿੰਘ ਅਮਰਾਲਾ, ਗੁਰਿੰਦਰ ਸਿੰਘ ਸੋਨੀ, ਪਰਮਜੀਤ ਸਿੰਘ ਬਾਗੜੀ, ਗੁਰਚਰਨ ਸਿੰਘ ਚੰਨੀ, ਹਰਪਿੰਦਰ ਸਿੰਘ ਸੋਨੀ, ਹਰਿੰਦਰ ਸਿੰਘ ਉਪਲਾਂ, ਡਾ. ਜਸਦੇਵ ਸਿੰਘ ਮਾਛੀਵਾੜਾ, ਡਾ. ਬਲਵੀਰ ਸਿੰਘ ਮਾਛੀਵਾੜਾ, ਅਮਨਦੀਪ ਸਿੰਘ ਮਾਵੀ, ਸਾਬਕਾ ਸੰਮਤੀ ਮੈਂਬਰ ਅਵਤਾਰ ਸਿੰਘ ਬਰਵਾਲੀ, ਹਰਪ੍ਰੀਤ ਸਿੰਘ, ਨਾਹਰ ਸਿੰਘ ਦੋਸ਼ੀ, ਡਾ. ਅਮਰਜੀਤ ਸਿੰਘ ਬਰਵਾਲੀ, ਰਾਮਪਾਲ ਚੌਹਾਨ, ਨੱਥੂ ਰਾਮ ਨੰਗਲਾਂ, ਡਾ. ਨਰਿੰਦਰ ਕੁਮਾਰ ਬਡਲਾ, ਡਾ. ਸੰਜੀਵ ਕੁਮਾਰ ਸ਼ਰਮਾ, ਮੰਗਤ ਨਾਨੋਵਾਲ, ਹਰੀਪਾਲ ਸਿੰਘ ਖਮਾਣੋਂ, ਰਵੀ ਪੋਹਲੋ ਮਾਜਰਾ ਅਤੇ ਗੁਰਜੀਤ ਸਿੰਘ ਮਾਨੂਪੁਰ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਚੰਗੇ ਸੰਸਕਾਰਾਂ ਨਾਲ ਜੋੜਦੇ ਹਨ-ਰਾਜੂ ਖੰਨਾ ਅਗਲੀ ਖ਼ਬਰ ਜੋਗਿੰਦਰ ਸਿੰਘ ਨਰਾਇਣਗੜ੍ਹ ਤੇ ਸਤਨਾਮ ਸਿੰਘ ਢਿੱਲੋਂ ਨੂੰ ਅਹਿਮ ਜ਼ਿੰਮੇਵਾਰੀਆਂ ਮਿਲਣ ’ਤੇ ਚੀਮਾ ਵਲੋਂ ਕੀਤਾ ਗਿਆ ਸਨਮਾਨਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।