23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਇੰਟਰ ਸਕੂਲ ਮੁਕਾਬਲਿਆਂ 'ਚ ਖੰਟ ਸਕੂਲ ਨੇ ਮਾਰੀਆਂ ਮੱਲਾਂ <br/>

ਅਜੀਤ ਡੈਸਕ 19-11-2025
ਸੰਘੋਲ, 18 ਨਵੰਬਰ (ਗੁਰਨਾਮ ਸਿੰਘ ਚੀਨਾ)-ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਚਮਕੌਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਗਏ ਇੰਟਰ ਸਕੂਲ ਮੁਕਾਬਲਿਆਂ ਦੌਰਾਨ ਗੁਰੂ ਨਾਨਕ ਪਬਲਿਕ ਸੀ. ਸੈਕੰ ਸਕੂਲ ਖੰਟ-ਮਾਨਪੁਰ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ ਤੇ ਪੁਜ਼ੀਸ਼ਨਾਂ ਹਾਸਲ ਕਰਕੇ ਇਨਾਮ ਪ੍ਰਾਪਤ ਕੀਤੇ ਗਏ, ਜਿਸ ਦੌਰਾਨ ਕਵਿਤਾ ਉਚਾਰਨ ਮੁਕਾਬਲੇ 'ਚ ਮਨਸਿਮਰਨ ਕੌਰ, ਲੇਖ ਰਚਨਾ ਮੁਕਾਬਲੇ 'ਚ ਅਰਸ਼ਪ੍ਰੀਤ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ, ਕੁਇਜ਼ ਮੁਕਾਬਲੇ ਦੌਰਾਨ ਵੀ ਅਨਮੋਲਪ੍ਰੀਤ ਕੌਰ, ਤਨਵੀਰ ਸਿੰਘ, ਪਰਨੀਤ ਕੌਰ ਨੇ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ | ਇਸੇ ਤਰ੍ਹਾਂ ਰੰਗੋਲੀ ਦੌਰਾਨ ਅਰਮਾਨਦੀਪ ਕੌਰ, ਗੁਰਬਾਣੀ ਕੰਠ ਮੁਕਾਬਲੇ ਦੌਰਾਨ ਖੁਸ਼ਹਾਲ ਸਿੰਘ, ਚੈੱਸ ਮੁਕਾਬਲੇ ਦੌਰਾਨ ਜਸਨੂਰ ਸਿੰਘ, ਕੈਰਮ ਮੁਕਾਬਲੇ ਦੌਰਾਨ ਹੁਸਨਪ੍ਰੀਤ ਸਿੰਘ, ਚਿੱਤਰਕਾਰੀ ਦੌਰਾਨ ਮਾਨਵਜੀਤ ਸਿੰਘ ਨੇ ਦੂਸਰੇ ਸਥਾਨ ਪ੍ਰਾਪਤ ਕੀਤੇ | ਇਸੇ ਤਰ੍ਹਾਂ ਈ. ਕਾਰਡ ਦੌਰਾਨ ਜੋਬਨਪ੍ਰੀਤ ਸਿੰਘ, ਸਲੋਗਨ ਮੁਕਾਬਲੇ ਦੌਰਾਨ ਅਰਮਾਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਗੁਰਬਾਣੀ ਕੰਠ ਮੁਕਾਬਲਿਆਂ ਦੌਰਾਨ ਬਿਨਵੰਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਸਕੂਲ ਦੀ ਪਿ੍ੰਸੀਪਲ ਜਸਵੰਤ ਕੌਰ ਵਲੋਂ ਉਨ੍ਹਾਂ ਨੂੰ ਹੋਰ ਮਿਹਨਤ ਕਰਕੇ ਅੱਗੇ ਵੱਧਣ ਲਈ ਪ੍ਰੇਰਿਆ ਗਿਆ |

ਪਿਛਲੀ ਖ਼ਬਰ ਸਵਾਮੀ ਸੰਤ ਰਾਮ ਜਿੰਦਲ ਦੀ ਅਗਵਾਈ ਹੇਠ ਮਹਿੰਦੀਪੁਰ ਬਾਲਾ ਦੀ ਚੌਕੀ ਕਰਵਾਈ <br/> ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵਲੋਂ 'ਸਟਾਰਟਅੱਪ ਸਪਲੈਸ਼' ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।