23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸਮੁੱਚੇ ਪੰਜਾਬ ਨੂੰ ਤੰਬਾਕੂ ਮੁਕਤ ਸਟੇਟ ਐਲਾਨਿਆ ਜਾਵੇ- ਡਾ. ਨਸੀਬ ਸਿੰਘ <br/>

ਅਜੀਤ ਡੈਸਕ 19-11-2025
ਫ਼ਤਹਿਗੜ੍ਹ ਸਾਹਿਬ, 18 ਨਵੰਬਰ (ਬਲਜਿੰਦਰ ਸਿੰਘ)-ਪੰਜਾਬ ਗੁਰੂਆਂ, ਪੀਰਾਂ, ਪੈਗ਼ੰਬਰਾਂ ਦੀ ਧਰਤੀ ਹੈ, ਜਿਸ ਕਰਕੇ ਸਮੁੱਚੇ ਪੰਜਾਬ ਨੂੰ ਤੰਬਾਕੂ ਮੁਕਤ ਸਟੇਟ ਐਲਾਨਿਆ ਜਾਣਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੈਂਬਰ ਵਿਜੀਲੈਂਸ ਕਮੇਟੀ ਬੰਧੂਆ ਮਜ਼ਦੂਰ ਡਾ. ਨਸੀਬ ਸਿੰਘ ਨੇ ਪ੍ਰੈੱਸ ਦੇ ਨਾਂਅ ਜਾਰੀ ਬਿਆਨ ਵਿਚ ਕੀਤਾ | ਉਨ੍ਹਾਂ ਭਾਰਤ ਦੀ ਸੁਪਰੀਮ ਕੋਰਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਤੰਬਾਕੂ ਮੁਕਤ ਐਲਾਨਿਆ ਜਾਵੇ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਵਿਚ ਗੁਰੂ ਸਾਹਿਬਾਨ ਨੇ ਪਵਿੱਤਰ ਸਰੋਵਰ ਤਿਆਰ ਕਰਵਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੇ ਪ੍ਰਕਾਸ਼ ਹੋਇਆ ਅਤੇ ਮਨੁੱਖਤਾ ਨੂੰ ਜੀਵਨ ਜਾਚ ਦੱਸੀ | ਕਰਤਾਰਪੁਰ ਸਾਹਿਬ 'ਚ ਛੇਵੇਂ ਪਾਤਸ਼ਾਹ ਨੇ ਜੁਲਮ ਦੇ ਖ਼ਿਲਾਫ਼ ਜੰਗ ਲੜੀ, ਸ੍ਰੀ ਆਨੰਦਪੁਰ ਸਾਹਿਬ 'ਚ ਖ਼ਾਲਸੇ ਦਾ ਜਨਮ ਹੋਇਆ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਅ੍ਰੰਮਿਤ ਛਕਾ ਕੇ ਜੁਲਮ ਦੇ ਖ਼ਿਲਾਫ਼ ਲੜਨ ਲਈ ਤਿਆਰ ਕੀਤਾ | ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਹੋਈ | ਇਸ ਦੀ ਮਿਸਾਲ ਦੁਨੀਆ 'ਤੇ ਕਿੱਧਰੇ ਨਹੀਂ ਮਿਲਦੀ ਪਰ ਦੁੱਖ ਦੀ ਗੱਲ ਹੈ ਜਿਨ੍ਹਾਂ ਲੋਕਾਂ ਲਈ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਿੱਤੀ ਸੀ, ਉਸ ਧਰਤੀ 'ਤੇ ਅੱਜ ਅਕ੍ਰਿਤਘਣ ਲੋਕ ਸ਼ਰੇਆਮ ਸਿਗਰਟਾਂ ਦਾ ਧੂੰਆਂ ਅੰਮਿ੍ਤਧਾਰੀ ਲੋਕਾਂ ਦੇ ਮੰੂਹ 'ਤੇ ਮਾਰ ਰਹੇ ਹਨ | ਫ਼ਤਹਿਗੜ੍ਹ ਸਾਹਿਬ, ਸਰਹਿੰਦ ਵਿਚ ਕਰਿਆਨੇ ਦੀਆਂ ਦੁਕਾਨਾਂ 'ਚ ਦੁਕਾਨਦਾਰ ਸ਼ਰੇਆਮ ਤੰਬਾਕੂ ਵੇਚਦੇ ਹਨ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਨੂੰ ਤੰਬਾਕੂ ਮੁਕਤ ਸਟੇਟ ਐਲਾਨਿਆ ਜਾਵੇ, ਜੋ ਕਿ ਮਨੁੱਖਤਾ ਦੇ ਭਲੇ ਲਈ ਵੱਡਾ ਉਪਰਾਲਾ ਹੋਵੇਗਾ ਅਤੇ ਅੱਧਾ ਪੰਜਾਬ ਕੈਂਸਰ ਤੋਂ ਬਚ ਜਾਵੇਗਾ |

ਪਿਛਲੀ ਖ਼ਬਰ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਰਕਾਰ ਦੀ ਪਹਿਲ- ਵਿਧਾਇਕ ਰਾਏ <br/> ਅਗਲੀ ਖ਼ਬਰ ਸਵਾਮੀ ਸੰਤ ਰਾਮ ਜਿੰਦਲ ਦੀ ਅਗਵਾਈ ਹੇਠ ਮਹਿੰਦੀਪੁਰ ਬਾਲਾ ਦੀ ਚੌਕੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।