05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

4.89 ਕਰੋੜ ਨਾਲ ਹੋਵੇਗਾ 10 ਲਿੰਕ ਸੜਕਾਂ ਦਾ ਨਵੀਨੀਕਰਨ-ਵਿਧਾਇਕ ਹੈਪੀ

ਅਜੀਤ ਡੈਸਕ 19-10-2025
ਬਸੀ ਪਠਾਣਾਂ, 18 ਅਕਤੂਬਰ (ਐਚ.ਐਸ.ਗੌਤਮ)-ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅੱਜ ਹਲਕੇ ਅਧੀਨ ਆਉਂਦੀਆਂ 10 ਹੋਰ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਮੌਕੇ ਨੀਂਹ ਪੱਥਰ ਰੱਖੇ ਅਤੇ ਉਨ੍ਹਾਂ ਪਿੰਡਾਂ ਦੇ ਨਿਵਾਸੀਆਂ ਨੂੰ ਭਰੋਸਾ ਦਵਾਇਆ ਕਿ 31 ਮਾਰਚ 2026 ਤੋਂ ਪਹਿਲਾਂ ਪਹਿਲਾਂ ਸਾਰੀਆਂ ਲਿੰਕ ਸੜਕਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਜਾਵੇਗੀ | ਵਿਧਾਇਕ ਹੈਪੀ ਨੇ ਕਿਹਾ ਕਿ ਹਲਕਾ ਨਿਵਾਸੀਆਂ ਦੀਆਂ ਜ਼ਰੂਰਤਾਂ ਤੋਂ ਉਹ ਭਲੀ ਭਾਂਤ ਜਾਣੂ ਹਨ ਅਤੇ ਪੜਾਅਵਾਰ ਢੰਗ ਨਾਲ ਵਿਕਾਸ ਕਾਰਜਾਂ ਨੂੰ ਨੇਪਰੇ ਚੜ੍ਹਾਇਆ ਜਾ ਰਿਹਾ ਹੈ | ਲਿੰਕ ਸੜਕਾਂ ਦੇ ਨਿਰਮਾਣ ਤੋਂ ਇਲਾਵਾ ਹਲਕੇ ਵਿਚ ਬੁਨਿਆਦੀ ਸੁਵਿਧਾਵਾਂ ਦਾ ਵਾਧਾ ਕਰਨ ਲਈ ਵੀ ਅਨੇਕਾਂ ਹੋਰ ਪ੍ਰੋਜੈਕਟ ਪ੍ਰਗਤੀ ਅਧੀਨ ਹਨ | ਅੱਜ ਵਿਧਾਇਕ ਸ. ਹੈਪੀ ਨੇ ਖੇੜੀ ਸੰਘੋਲ ਰੋਡ ਤੋਂ ਬਾਠਾਂ ਖੁਰਦ ਵਾਇਆ ਮੋਹਨ ਮਾਜਰਾ, ਖੇੜੀ ਸੰਘੋਲ ਰੋਡ ਤੋਂ ਐਚ.ਐਮ. ਸਕੂਲ ਲੁਹਾਰ ਮਾਜਰਾ ਖੁਰਦ, ਸਰਹਿੰਦ ਮੋਰਿੰਡਾ ਰੋਡ ਤੋਂ ਐਲ.ਸੀ. ਰੋਡ ਖੰਟ ਵਾਇਆ ਡੂਮਛੇੜੀ ਪੰਜ ਕੋਹਾ ਟੋਡਰਪੁਰ, ਸੁਹਾਵੀ ਤੋਂ ਮੁਸਤਫ਼ਾਬਾਦ (ਐਮ.ਸੀ. ਲਿਮਟ ਤੱਕ), ਬੋਡ ਤੋਂ ਕੋਟਲਾ ਮਕਸੂਦਾ, ਮੀਰਪੁਰ ਤੋਂ ਮੁੱਲਾਂਪੁਰ ਵਾਇਆ ਉਦਲਪੁਰ, ਖੇੜੀ ਤੋਂ ਦਮਹੇੜੀ ਰੋਡ, ਖੇੜੀ ਦਮਹੇੜੀ ਰੋਡ ਤੋਂ ਜਲੋਵਾਲ ਫ਼ਿਰੋਜ਼ਪੁਰ ਰੋਡ ਵਾਇਆ ਲਾਡਪੁਰੀ ਅਤੇ ਬਡਲਾ ਤੋਂ ਦੱੁਲਵਾਂ ਤੇ ਭੜੀ ਤੋਂ ਸੰਘੋਲ ਲਿੰਕ ਸੜਕਾਂ ਬਣਵਾਉਣ ਦੇ ਕੰਮ ਆਰੰਭ ਕਰਵਾਏ |
ਪਿਛਲੀ ਖ਼ਬਰ ਦੀਵਾਲੀ ਦੇ ਮੱਦੇਨਜ਼ਰ ਐਮਰਜੈਂਸੀ ਸਿਹਤ ਸੇਵਾਵਾਂ ਅਲਰਟ ਮੋਡ 'ਤੇ ਰੱਖੀਆਂ ਜਾਣ-ਸਿਵਲ ਸਰਜਨ ਅਗਲੀ ਖ਼ਬਰ ਕਾਂਗਰਸ ਆਗੂ ਵਰਿੰਦਰਪਾਲ ਸਿੰਘ ਵਿੰਕੀ ਨੇ ਆਪਣੇ ਗ੍ਰਹਿ ਵਿਖੇ ਵੱਡੇ ਇਕੱਠ ਦੌਰਾਨ 'ਵੋਟ ਚੋਰ ਗੱਦੀ ਛੋੜ' ਦੇ ਫਾਰਮ ਭਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।