05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕਾਂਗਰਸ ਆਗੂ ਵਰਿੰਦਰਪਾਲ ਸਿੰਘ ਵਿੰਕੀ ਨੇ ਆਪਣੇ ਗ੍ਰਹਿ ਵਿਖੇ ਵੱਡੇ ਇਕੱਠ ਦੌਰਾਨ 'ਵੋਟ ਚੋਰ ਗੱਦੀ ਛੋੜ' ਦੇ ਫਾਰਮ ਭਰੇ

ਅਜੀਤ ਡੈਸਕ 19-10-2025
ਖਮਾਣੋਂ, 18 ਅਕਤੂਬਰ (ਮਨਮੋਹਣ ਸਿੰਘ ਕਲੇਰ)-ਪਿਛਲੀਆਂ ਕਈ ਪੀੜੀਆਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਟਕਸਾਲੀ ਕਾਂਗਰਸੀ ਪਰਿਵਾਰ ਦੇ ਫ਼ਰਜ਼ੰਦ ਵਰਿੰਦਰਪਾਲ ਸਿੰਘ ਵਿੰਕੀ ਨੇ ਆਪਣੇ ਗ੍ਰਹਿ ਪਿੰਡ ਖੇੜੀ ਨੌਧ ਸਿੰਘ ਵਿਖੇ ਇਲਾਕੇ ਦੇ ਪਾਰਟੀ ਆਗੂਆਂ, ਵਰਕਰਾਂ ਅਤੇ ਹੋਰਨਾਂ ਲੋਕਾਂ ਦਾ ਵੱਡਾ ਇਕੱਠ ਕਰਕੇ ਪਾਰਟੀ ਦੀ ਮੁਹਿੰਮ 'ਵੋਟ ਚੋਰ ਗੱਦੀ ਛੋੜ' ਤਹਿਤ ਫਾਰਮ ਭਰੇ | ਇਸ ਮੌਕੇ ਗੱਲਬਾਤ ਕਰਦਿਆਂ ਵਿੰਕੀ ਨੇ ਕਿਹਾ ਕਿ ਹਲਕਾ ਬਸੀ ਪਠਾਣਾਂ ਦੇ ਕਾਂਗਰਸ ਆਗੂ ਡਾ. ਮਨੋਹਰ ਸਿੰਘ ਦੀ ਅਗਵਾਈ ਹੇਠ ਇਹ ਮੁਹਿੰਮ ਪੂਰੇ ਜ਼ੋਰਾਂ ਅਤੇ ਉਤਸ਼ਾਹ ਨਾਲ ਚੱਲ ਰਹੀ ਹੈ | ਜਿਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਵਲੋਂ ਇਹ ਫਾਰਮ ਭਰੇ ਜਾ ਰਹੇ ਹਨ | ਇਸ ਮੌਕੇ ਡਾ. ਮਨੋਹਰ ਸਿੰਘ ਸੀਨੀਅਰ ਆਗੂ ਹਲਕਾ ਬਸੀ ਪਠਾਣਾਂ, ਗੁਰਦੀਪ ਸਿੰਘ ਦੀਪਾ, ਰਵਿੰਦਰ ਸਿੰਘ ਮਨੈਲਾਂ, ਰੁਪਿੰਦਰ ਸਿੰਘ ਰਮਲਾ ਸਾਬਕਾ ਸਰਪੰਚ, ਜੰਗ ਬਹਾਦਰ ਸਿੰਘ, ਹਰਪ੍ਰੀਤ ਸਿੰਘ, ਹਰਮਨਜੋਤ ਸਿੰਘ ਕੋਟਲਾ, ਮਨਪ੍ਰੀਤ ਸਿੰਘ ਪੀਤਾ, ਗੁਰਿੰਦਰ ਸਿੰਘ ਮਾਜਰੀ, ਸੋਨੀ ਸੈਦਪੁਰਾ, ਜੋਗਾ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਭੜੀ ਸਾਬਕਾ ਸਰਪੰਚ, ਇੰਦਰ ਸੁਹਾਵੀ, ਸਰਪੰਚ ਸਤਨਾਮ ਸਿੰਘ ਖੇੜੀ ਨੌਧ, ਗੁਰਜੀਤ ਸਿੰਘ ਅਜਨੇਰ, ਨਛੱਤਰ ਸਿੰਘ, ਮਨਦੀਪ ਸਿੰਘ ਰਾਏਪੁਰ ਆਦਿ ਵੱਡੀ ਗਿਣਤੀ 'ਚ ਹਾਜ਼ਰ ਸਨ |
ਪਿਛਲੀ ਖ਼ਬਰ 4.89 ਕਰੋੜ ਨਾਲ ਹੋਵੇਗਾ 10 ਲਿੰਕ ਸੜਕਾਂ ਦਾ ਨਵੀਨੀਕਰਨ-ਵਿਧਾਇਕ ਹੈਪੀ ਅਗਲੀ ਖ਼ਬਰ ਕਾਕਾ ਰਵਿੰਦਰ ਪ੍ਰੀਤ ਸਿੰਘ ਰਵੀ ਦੀ ਯਾਦ 'ਚ ਲਗਾਇਆ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।