ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਰਾਜਿੰਦਰ ਸਿੰਘ)-ਸਿੱਖ ਪੰਥ ਵਿਚ ਸਿੱਖਾਂ ਦੇ ਪੰਜੇ ਤਖ਼ਤ ਸਾਹਿਬਾਨ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ | ਜਿਸ ਨੂੰੂ ਹਰ ਸਿੱਖ ਬੜੇ ਸਨਮਾਨ ਅਤੇ ਸਤਿਕਾਰ ਨਾਲ ਵੇਖਦਾ ਹੈ | ਪਿਛਲੇ ਕੁਝ ਸਮੇਂ ਤੋਂ ਸਿੱਖਾਂ ਦੇ ਪਹਿਲੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ, ਜੋ ਬਿਹਾਰ ਰਾਜ ਵਿਚ ਸਥਿਤ ਹੈ, ਇਨ੍ਹਾਂ ਦੋਨਾਂ ਤਖ਼ਤਾਂ ਦਰਮਿਆਨ ਜੋ ਮਰਿਆਦਾ ਪੱਖੋਂ ਆਪਸ ਵਿਚ ਤਣਾਅ ਪੈਦਾ ਹੋਇਆ ਸੀ ਉਸ ਦੇ ਸੁਲਝਣ ਨਾਲ ਸਿੱਖ ਪੰਥ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਇਲਾਕੇ ਦੀਆਂ ਬਹੁਤ ਸਾਰੀਆਂ ਗੁਰੂ ਘਰ ਨਾਲ ਜੁੜੀਆਂ ਸੇਵਾ ਸੁਸਾਇਟੀਆਂ ਜਿਨ੍ਹਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਸੇਵਾ ਸੁਸਾਇਟੀ ਫ਼ਤਹਿਗੜ੍ਹ ਸਾਹਿਬ ਦੇ ਰਣਜੀਤ ਸਿੰਘ ਸੰਧੂ, ਪ੍ਰੀਤਮ ਸਿੰਘ ਨਾਗਰਾ, ਇੰਦਰਜੀਤ ਸਿੰਘ ਬਠਲਾ, ਸੁਖਦੇਵ ਸਿੰਘ ਸਰਪਾਲ, ਦਸ਼ਮੇਸ਼ ਖ਼ਾਲਸਾ ਸ਼ੇਰੇ ਦਲ ਦੇ ਪ੍ਰਧਾਨ ਭਾਈ ਜਸਵੀਰ ਸਿੰਘ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਭਾਈ ਦਵਿੰਦਰ ਸਿੰਘ, ਗੁਰਦੁਆਰਾ ਸਾਹਿਬ ਜ਼ੈਲਦਾਰ ਸਰਹਿੰਦ ਸ਼ਹਿਰ ਦੇ ਪ੍ਰਧਾਨ ਭਾਈ ਮੋਹਨ ਸਿੰਘ ਧਾਲੀਵਾਲ, ਪਰਮਜੀਤ ਸਿੰਘ ਮਾਲਵਾ, ਅਵਤਾਰ ਸਿੰਘ ਜੱਸਲ ਨੇ ਦੋਵੇਂ ਤਖ਼ਤ ਸਾਹਿਬਾਨ ਦਾ ਮਸਲਾ ਹੱਲ ਹੋਣ 'ਤੇ ਸਿੱਖ ਪੰਥ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੰੂ ਸਾਰਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਰਹਿ ਕੇ ਵਿਚਰਨਾ ਚਾਹੀਦਾ ਹੈ |