ਨਵਾਂਸ਼ਹਿਰ, 20 ਨਵੰਬਰ (ਜਸਬੀਰ ਸਿੰਘ ਨੂਰਪੁਰ) - ਕੇ. ਸੀ. ਪਬਲਿਕ ਸਕੂਲ ਦੇ ਨਰਸਰੀ ਤੋਂ 12ਵੀਂ ਜਮਾਤ ਦੇ ਕਰੀਬ 300 ਵਿਦਿਆਰਥੀਆਂ ਲਈ ਦੋ ਰੋਜ਼ਾ ਸਪੋਰਟਸ ਮੀਟ ਕਰਵਾਈ ਗਈ | ਸਪੋਰਟਸ ਮੀਟ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਅਤੇ ਸੀ.ਈ.ਓ ਅਸ਼ਵਨੀ ਦੱਤਾ ਨੇ ਕੀਤੀ | ਛੋਟੇ ਤੋਂ ਲੈ ਕੇ ਵੱਡੇ ਤੱਕ ਦੇ ਦੌੜਾਕ ਆਪਣੇ ਅੰਦਾਜ਼ ਵਿੱਚ ਦੌੜ ਕੇ ਅਤੇ ਹੋਰ ਖੇਡਾਂ 'ਚ ਹਿੱਸਾ ਲੈ ਕੇ ਮੈਦਾਨ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਸੀ | ਹੈੱਡਮਾਸਟਰ ਗੁਰਪ੍ਰੀਤ ਸਿੰਘ ਨੇ ਪੂਰੇ ਸਕੂਲ ਸਟਾਫ਼ ਨਾਲ ਮਿਲ ਕੇ ਸਪੋਰਟਸ ਮੀਟ ਦੇ ਪਹਿਲੇ ਦਿਨ ਮਾਰਚ ਪਾਸਟ ਨਾਲ ਸਲਾਮੀ ਲਈ ਅਤੇ ਹੈੱਡ ਗਰਲ ਅਰਸ਼ਪ੍ਰੀਤ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ | ਇਸ ਤੋਂ ਬਾਅਦ, ਵਿਦਿਆਰਥੀ ਅਮਨ, ਆਦਰਸ਼ ਅਤੇ ਅਯਾਨ ਨੇ ਮਸ਼ਾਲ ਜਗਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ | ਡੀ.ਪੀ.ਆਈ ਮਨੀਸ਼ਾ ਰਾਣੀ, ਪੀ.ਟੀ.ਆਈ ਹਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ 20, 40, 50, 400 ਮੀਟਰ ਹਰਡਲ ਦੌੜ, ਕੋਨ ਦੌੜ, ਲੇਮਨ ਸਪੂਨ ਦੌੜ, ਬੈਲੂਨ ਬੈਲੇਂਸ ਦੌੜ, ਥ੍ਰੀ ਲੈਗ, ਸ਼ਾੱਟਪੁੱਟ, ਲੰਬੀ ਛਲਾਂਗ, ਸ਼ਟਲ ਦੌੜ ਆਦਿ 'ਚ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ 'ਚ ਸ਼ਾਟਪੁੱਟ 'ਚ ਮੁੰਡਿਆਂ 'ਚੋਂ ਪ੍ਰਭਦੀਪ, ਰਾਜਵੀਰ ਸੈਣੀ, ਅਰਸ਼ਦੀਪ ਨੇ ਵੱਖੋ-ਵੱਖ ਵਰਗਾਂ ਦੇ ਮੁਕਾਬਲਿਆਂ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਕੁੜੀਆਂ 'ਚੋਂ ੲੈਨਾ ਕੁਮਾਰੀ, ਡਿੰਪਲ ਅਤੇ ਫਲਕ ਗਾਂਧੀ ਨੇ ਵੱਖੋ-ਵੱਖ ਵਰਗਾਂ ਦੇ ਮੁਕਾਬਲਿਆਂ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਲੰਬੀ ਛਾਲ 'ਚ ਮੁੰਡਿਆਂ 'ਚੋਂ ਰਮਿਤ ਜਸਵਾਲ, ਉਮੰਗ, ਪ੍ਰਜਵਲ ਨੇਗੀ ਅਤੇ ਕੁੜੀਆਂ 'ਚੋਂ ਪ੍ਰਭਕੀਰਤ, ਹਰਪ੍ਰੀਤ ਕੌਰ ਅਤੇ ਗੁਰਲੀਨ ਨੇ ਵੱਖੋ-ਵੱਖ ਵਰਗਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ | 400 ਮੀਟਰ ਦੌੜ ਵਿੱਚ ਮੁੰਡਿਆਂ 'ਚੋਂ ਈਸ਼ਾਨ ਅਤੇ ਕੁੜੀਆਂ 'ਚੋਂ ਪ੍ਰਭਜੋਤ ਜੇਤੂ ਰਹੇ | ਨਰਸਰੀ ਜਮਾਤ ਦੀ 20 ਮੀਟਰ ਦੌੜ 'ਚ ਗੁਰਸਹਿਜ ਪ੍ਰੀਤ, ਕੋਨ ਰੇਸ 'ਚ ਗੁਰੇਰਾਮ ਸਿੰਘ, ਐਲ.ਕੇ.ਜੀ 'ਚ 40 ਮੀਟਰ ਦੌੜ 'ਚ ਇਸ਼ਾਨਾ ਨੇ, ਗੁਬਾਰੇ ਦੀ ਦੌੜ 'ਚ ਲਵਲੀਨ, ਅਨੰਨਿਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਯੂ.ਕੇ.ਜੀ ਬੈਗ ਪੈਕ ਦੌੜ 'ਚ ਹਿਮਾਂਸ਼ੀ ਨੇ, ਸਿੰਪਲ ਦੌੜ 'ਚ ਕਿਆਰਾ ਵਰਮਾ ਨੇ, ਲੈਮਨ ਸਪੂਨ ਰੇਸ 'ਚ ਕੁਮੁੱਧ ਮਾਹੀ ਨੇ, 50 ਮੀਟਰ ਮੁੰਡਿਆਂ ਦੀ ਦੌੜ ਜਪਸਿਮਰ ਸਿੰਘ ਨੇ ਜਿੱਤੀ | ਇਸੇ ਤਰ੍ਹਾਂ ਹਰਡਲ ਦੌੜ 'ਚ ਏਕਮ (ਪਹਿਲੀ ਜਮਾਤ) ਨੇ, ਮਿਲਨਪ੍ਰੀਤ ਕੌਰ (ਦੂਜੀ ਜਮਾਤ) ਨੇ, ਸ਼ਟਲ ਦੋੜ 'ਚ ਸਹਿਜਦੀਪ ਕੌਰ ਨੇ, ਵਨ ਲੈਗ ਰੇਸ 'ਚ ਯੁਵਾਨ ਸ਼ਰਮਾ ਨੇ ਜਿੱਤੀ | ਇਸ ਮੌਕੇ ਹਰਦੀਪ ਸੰਧੂ, ਰਾਜਵੀਰ ਕੌਰ, ਮੋਨਿਕਾ ਸ਼ਰਮਾ, ਕਿਰਨ ਸੋਬਤੀ, ਸੁਰਿੰਦਰ ਪਾਲ ਕੌਰ ਅਤੇ ਵਿਪਨ ਕੁਮਾਰ (ਪੀ.ਆਰ.ਓ) ਦੇ ਨਾਲ ਸਾਰਾ ਸਟਾਫ਼ ਮੌਜੂਦ ਰਿਹਾ |