22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਡੈਰਿਕ ਸਕੂਲ ਬੰਗਾ ਦੀ ਵਿਦਿਆਰਥਣ ਜਸਲੀਨ ਕੌਰ ਪੰਜਾਬੀ ਫਿਲਮ ‘ਥਾਪੀ’ ’ਚ ਚਮਕੀ

ਬੰਗਾ, 22 ਅਕਤੂਬਰ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਲਈ ਇਹ ਬੇਹੱਦ ਮਾਣ ਤੇ ਖ਼ੁਸ਼ੀ ਦਾ ਮੌਕਾ ਹੈ ਕਿ ਸਕੂਲ ਦੀ ਜਮਾਤ ਬਾਰ੍ਹਵੀਂ ਆਰਟਸ ਦੀ ਹੋਣਹਾਰ ਵਿਦਿਆਰਥਣ ਮਿਸ ਜਸਲੀਨ ਕੌਰ ਨੇ ਪੰਜਾਬੀ ਫ਼ਿਲਮ ਜਗਤ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਫ਼ਿਲਮ ‘ਥਾਪੀ’ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਜਗਦੀਪ ਵੜਿੰਗ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ।

ਅਜੀਤ ਡੈਸਕ 23-10-2026
ਬੰਗਾ, 22 ਅਕਤੂਬਰ (ਧਰਮਵੀਰ ਪਾਲ)-ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਲਈ ਇਹ ਬੇਹੱਦ ਮਾਣ ਤੇ ਖ਼ੁਸ਼ੀ ਦਾ ਮੌਕਾ ਹੈ ਕਿ ਸਕੂਲ ਦੀ ਜਮਾਤ ਬਾਰ੍ਹਵੀਂ ਆਰਟਸ ਦੀ ਹੋਣਹਾਰ ਵਿਦਿਆਰਥਣ ਮਿਸ ਜਸਲੀਨ ਕੌਰ ਨੇ ਪੰਜਾਬੀ ਫ਼ਿਲਮ ਜਗਤ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਫ਼ਿਲਮ ‘ਥਾਪੀ’ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਜਗਦੀਪ ਵੜਿੰਗ ਵਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। ਲੜਕੀਆਂ ਦੀ ਕਬੱਡੀ ਖੇਡ ’ਤੇ ਆਧਾਰਿਤ ਇਸ ਫ਼ਿਲਮ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਪ੍ਰਸਿੱਧ ਹਸਤੀਆਂ ਨੀਰੂ ਬਾਜਵਾ, ਹਸ਼ਨੀਨ ਚੌਹਾਨ, ਪਵਨ ਜੌਹਲ, ਸਿਮਰਨ ਚਾਹਲ, ਨਿਕਿਤਾ ਗਰੋਵਰ, ਸਾਵਨ ਰੂਪੋਵਾਲੀ, ਆਸ਼ੀ ਤੇ ਪਰਵੀਨ ਖ਼ਾਨ ਸਮੇਤ ਹੋਰ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਜਸਲੀਨ ਕੌਰ ਨੇ ਫ਼ਿਲਮ ਵਿਚ ਨਿਊਜ਼ੀਲੈਂਡ ਦੀ ਟੀਮ ਦੀ ਖਿਡਾਰਨ ‘ਜੈਜ਼’ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਵਿਚ ਕਬੱਡੀ ਦੇ ਖੇਡ ਦ੍ਰਿਸ਼ਾਂ ਨੂੰ ਅਸਲੀ ਰੂਪ ਦੇਣ ਲਈ ਕਬੱਡੀ ਕੋਚ ਜਸਕਰਨ ਕੌਰ ਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਕਲਾਕਾਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਪ੍ਰਿੰਸੀਪਲ ਸ੍ਰੀਮਤੀ ਨੀਨਾ ਭਾਰਦਵਾਜ ਨੇ ਜਸਲੀਨ ਦੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਜਸਲੀਨ ਦੀ ਇਹ ਪ੍ਰਾਪਤੀ ਇਸ ਗੱਲ ਦੀ ਸੁੰਦਰ ਮਿਸਾਲ ਹੈ ਕਿ ਪ੍ਰਤਿਭਾ, ਸਮਰਪਣ, ਆਤਮ-ਵਿਸ਼ਵਾਸ ਤੇ ਨਿਰੰਤਰ ਮਿਹਨਤ ਨਾਲ ਵੱਡੀਆਂ ਮੰਜ਼ਿਲਾਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ।
ਪਿਛਲੀ ਖ਼ਬਰ ਬਾਬਾ ਗੁਰਦਿੱਤਾ ਦੀ ਯਾਦ ’ਚ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬਾਂਝਪਨ ਦੇ ਰੋਗਾਂ ਦੀ ਜਾਂਚ ਦਾ 122 ਮਰੀਜ਼ਾਂ ਲਿਆ ਲਾਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।