ਲਹਾਸਾ, 23 ਅਕਤੂਬਰ- ਤਿੱਬਤ ਵਿਚ 7 ਤੀਬਰਤਾ ਦਾ ਭੁਚਾਲ ਆਇਆ ਹੈ। ਭਾਰਤੀ ਸਮੇਂ ਅਨੁਸਾਰ ਬੀਤੀ ਰਾਤ 8:03 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਵਿਚ 16 ਲੋਕ ਮਾਰੇ ਗਏ ਅਤੇ 54 ਜ਼ਖਮੀ ਹੋ ਗਏ। ਭੂਚਾਲ ਦਾ ਕੇਂਦਰ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਲਗਭਗ 400 ਕਿਲੋਮੀਟਰ ਦੂਰ ਤਿੱਬਤ ਦੇ ਨਾਗਕੂ ਖੇਤਰ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ।
ਚੀਨ ਭੂਚਾਲ ਨੈੱਟਵਰਕ ਸੈਂਟਰ (CENC) ਦੇ ਅਨੁਸਾਰ ਭੁਚਾਲ ਦੇ ਝਟਕੇ ਸਥਾਨਕ ਖੇਤਰ ਵਿਚ ਸਪੱਸ਼ਟ ਤੌਰ 'ਤੇ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਪਾਕਿਸਤਾਨ ਵਿਚ 4.9 ਅਤੇ ਅਫਗਾਨਿਸਤਾਨ ਵਿਚ 4.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।