23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕਲਾਕਾਰ ਸੰਗੀਤ ਸਭਾ ਵਲੋਂ ਲੋੜਵੰਦ ਦੀ ਮਦਦ ਲਈ 60 ਥੈਲੇ ਸੀਮਿੰਟ ਭੇਟ -ਸੂਰਾਪੁਰੀ

ਅਜੀਤ ਡੈਸਕ 21-11-2025
ਨਵਾਂਸ਼ਹਿਰ, 20 ਨਵੰਬਰ (ਹਰਮਿੰਦਰ ਸਿੰਘ ਪਿੰਟੂ)-ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਵੱਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ ਦੀ ਅਗਵਾਈ ਵਿੱਚ ਲੋੜਵੰਦ ਸੁਰਜੀਤ ਸਿੰਘ ਮਲਪੁਰੀ ਨੂੰ ਮਕਾਨ ਬਣਾਉਣ ਵਾਸਤੇ 60 ਥੈਲੇ ਸੀਮੈਂਟ ਭੇਟ ਕੀਤੇ ਗਏ | ਇਸ ਮੌਕੇ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ ਨੇ ਦੱਸਿਆ ਕਿ ਕਲਾਕਾਰ ਸੰਗੀਤ ਸਭਾ ਵੱਲੋਂ ਪਹਿਲਾਂ ਵੀ ਸਮਾਜ ਸੇਵਾ ਦੇ ਅਨੇਕ ਕਾਰਜ ਕੀਤੇ ਜਾਂਦੇ ਹਨ | ਜਿਵੇਂ ਕਿ ਲੋੜਵੰਦ ਲੜਕੀ ਦੇ ਵਿਆਹ ਲਈ ਸਮਾਨ ਦੇਣਾ, ਰਾਸ਼ਨ ਦੇਣਾ, ਟਰਾਈਸਾਈਕਲ ਦੇਣਾ ਤੋਂ ਇਲਾਵਾ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ ਅਤੇ ਲੋੜਵੰਦ ਨੂੰ ਕੰਮ ਚਲਾਉਣ ਲਈ ਖੋਖਾ ਬਣਾ ਕੇ ਦੇਣਾ ਆਦਿ ਹੈ | ਇਸ ਮੌਕੇ ਅਵਤਾਰ ਸਿੰਘ ਪੱਲੀ ਉੱਚੀ ਯੂ.ਐਸ.ਏ, ਲਖਵਿੰਦਰ ਕੁਮਾਰ ਦਿਲਬਰ ਤੇ ਦਿਲਵਰ ਸੋਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਾਮ੍ਰ ਯੁੱਗ ਆਯੁਰਵੈਦਾਂ ਵਲੋਂ ਚੁਸ਼ਮਾਂ ਵਿਖੇ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ ਕੇ.ਸੀ. ਪਬਲਿਕ ਸਕੂਲ ਦੇ ਕਰੀਬ 300 ਵਿਦਿਆਰਥੀਆਂ ਨੇ ਲਿਆ ਸਾਲਾਨਾ ਸਪੋਰਟਸ ਮੀਟ 'ਚ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।